28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅਮਰੀਕਾ 'ਚ ਸੜਕ 'ਤੇ ਗਤਕਾ ਖੇਡ ਰਹੇ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ <br/>

Ad Position 21
No active advertisement
ਅਜੀਤ ਡੈਸਕ 30-08-2025
ਲਾਸ ਏਾਜਲਸ, 29 ਅਗਸਤ (ਪੀ.ਟੀ.ਆਈ.)-ਅਮਰੀਕਾ ਦੇ ਲਾਸ ਏਾਜਲਸ ਪੁਲਿਸ ਨੇ ਇਕ 36 ਸਾਲਾ ਸਿੱਖ ਵਿਅਕਤੀ, ਜਿਸਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਨੂੰ ਸੜਕ ਦੇ ਵਿਚਕਾਰ ਗੋਲੀ ਮਾਰ ਦਿੱਤੀ | ਲਾਸ ਏਾਜਲਸ ਪੁਲਿਸ ਵਿਭਾਗ (ਐਲ.ਏ.ਪੀ.ਡੀ.) ਵਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਦੇ ਅਨੁਸਾਰ ਗੁਰਪ੍ਰੀਤ ਸਿੰਘ ਸੜਕ 'ਤੇ ਗਤਕਾ ਖੇਡ ਰਿਹਾ ਸੀ | ਪੁਲਿਸ ਨੇ ਕਿਹਾ ਕਿ ਉਸ ਵਲੋਂ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਅਤੇ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਹ ਘਟਨਾ 13 ਜੁਲਾਈ ਨੂੰ ਵਾਪਰੀ | ਐਲ.ਏ.ਪੀ.ਡੀ. ਨੂੰ ਫਿਗੁਏਰੋਆ ਸਟਰੀਟ ਤੇ ਓਲੰਪਿਕ ਬੁਲੇਵਾਰਡ ਦੇ ਵਿਅਸਤ ਚÏਰਾਹੇ 'ਤੇ ਇਸ ਸੰਬੰਧੀ 911 'ਤੇ ਕਾਲਾਂ ਪ੍ਰਾਪਤ ਹੋਈਆਂ | ਜਦੋਂ ਪੁਲਿਸ ਉਸ ਦੇ ਨੇੜੇ ਗਈ, ਤਾਂ ਉਸਨੇ ਮÏਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਵਲੋਂ ਪਿੱਛਾ ਕਰਨ 'ਤੇ ਉਸਨੇ ਬੇਤਰਤੀਬ ਢੰਗ ਨਾਲ ਗੱਡੀ ਚਲਾਈ ਤੇ ਅੰਤ 'ਚ ਇਕ ਹੋਰ ਪੁਲਿਸ ਵਾਹਨ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਉਹ ਫਿਗੁਏਰੋਆ ਤੇ 12ਵੀਂ ਸਟਰੀਟ ਦੇ ਨੇੜੇ ਰੁਕ ਗਿਆ | ਫਿਰ ਉਸਨੇ ਉਨ੍ਹਾਂ 'ਤੇ ਤਲਵਾਰ ਨਾਲ ਹਮਲਾ ਕੀਤਾ | ਜਿਸ ਮਗਰੋਂ ਉਸਨੂੰ ਗੋਲੀ ਮਾਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਘਟਨਾ 'ਚ ਕੋਈ ਵੀ ਅਧਿਕਾਰੀ ਜਾਂ ਨਾਗਰਿਕ ਜ਼ਖਮੀ ਨਹੀਂ ਹੋਇਆ | ਪੁਲਿਸ ਨੇ ਦੱਸਿਆ ਮÏਕੇ 'ਤੇ 2 ਫੁੱਟ ਲੰਬੀ ਤਲਵਾਰ (ਖੰਡਾ ਸਾਹਿਬ) ਬਰਾਮਦ ਕੀਤੀ ਗਈ | ਗੋਲੀਬਾਰੀ ਦੀ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਜਰ ਬਿੰਨੀ ਨੇ ਬੀ.ਸੀ.ਸੀ.ਆਈ. ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਰਾਵੀ ਨੇ ਪਲਾਂ 'ਚ ਕੱਖੋਂ ਹੌਲੇ ਕੀਤੇ ਸਰਹੱਦੀ ਲੋਕ
Ad Position 24