ਟੋਰਾਂਟੋ, 1 ਸਤੰਬਰ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਬੱਲੇ ਬੱਲੇ ਫਾਰਮ ਉੱਤੇ ਮੀਨੂੰ ਜੋਸਨ (ਗਲੇਮ ਬਾਏ ਮੀਨੂੰ) ਅਤੇ ਉਨ੍ਹਾਂ ਦੀ ਟੀਮ ਵੱਲੋਂ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ | ਗਾਇਕ ਬੌਬੀ ਪੰਧੇਰ ਆਪਣੀ ਗਾਇਕੀ ਨਾਲ ਇਸ ਸਾਰੇ ਮੇਲੇ ਨੂੰ ਚਾਰ ਚੰਨ ਲਾ ਗਿਆ | ਕਰਮਜੀਤ ਬੱਗਾ ਦੇ ਅਲਗੋਜ਼ੇ ਵੀ ਵਧੀਆ ਰਹੇ |ਮੇਲੇ ਦੌਰਾਨ ਵੱਡੇ ਫਾਰਮ ਵਿਚ ਪੈਲੀਆਂ ਨੂੰ ਵਾਹ ਕੇ ਬਣਾਇਆ ਤੀਆਂ ਦੇ ਪਿੜ ਅਤੇ ਸਟੇਜ ਦਾ ਮਹੌਲ ਆਸੇ ਪਾਸੇ ਲੱਗੀਆਂ ਸਬਜੀਆਂ ਅਤੇ ਹੋਰ ਫਸਲਾਂ ਨਾਲ ਹੋਰ ਵੀ ਮਨਮੋਹਕ ਲੱਗ ਰਿਹਾ ਸੀ ਜਿੱਥੇ ਮੀਨੂੰ ਜੋਸਨ ਅਤੇ ਉਹਨਾਂ ਦੀ ਟੀਮ ਦੀ ਬੀਬੀਆਂ ਵੱਲੋਂ ਚੰਗੀ ਵਾਹ-ਵਾਹ ਵੀ ਕੀਤੀ ਜਾ ਰਹੀ ਸੀ | ਇਸ ਮੌਕੇ ਪ੍ਰਬੰਧਕਾਂ ਵੱਲੋਂ ਸੁੰਦਰ ਪਹਿਰਾਵੇ, ਗੀਤ ਸੰਗੀਤ, ਬੋਲੀਆਂ,ਚਾਲ-ਢਾਲ, ਕਿਕਲੀਆਂ,ਗਿੱਧਾ ਅਤੇ ਹੋਰ ਅਦਾਵਾਂ ਦੇ ਮੁਕਾਲਿਆਂ ਦੀਆਂ ਜੇਤੂ ਮੁਟਿਆਰਾਂ ਨੂੰ ਹੀਰੇ ਦੀ ਮੁੰਦਰੀ ਸਮੇਤ ਕਈ ਹੋਰ ਵੀ ਤੋਹਫੇ ਦਿੱਤੇ ਗਏ | ਇਸ ਮੌਕੇ ਸਾਂਝਾ ਵਿਰਸਾ ਤੋਂ ਹਰਜੀਤ ਜੰਜੂਆ,ਪ੍ਰਦੀਪ ਜੋਸਨ,ਬੂਟਾ ਸਿੰਘ ਬੈਂਸ,ਚਰਨਜੀਤ ਸਿੰਘ,ਅਰਸ਼ਦੀਪ ਸਿੰਘ,ਸੁਖਵਿੰਦਰ ਸੈਂਪਲੇ,ਜਗਤਾਰ ਰਾਊਕੇ,ਏਅਰ ਕੰਫਰਡ ਤੋਂ ਜਤਿੰਦਰ ਸਿੰਘ ਸੰਧੂ,ਪ੍ਰੇਮ ਗਿੱਲ, ਡਾ. ਤੀਰਥ ਸਿੰਘ ਆਯੁਰਵੈਦਿਕ,ਧਰਮਜੀਤ ਸਿੰਘ ਮੰਡ,ਓਨਲੀ ਕੇਵਲ,ਭੰਡ ਦਵਿੰਦਰ ਅਤੇ ਹੋਰਨਾਂ ਦਾ ਵੀ ਮੇਲੇ ਨੂੰ ਸਫਲ ਬਣਾਉਣ ਵਿਚ ਭਰਪੂਰ ਯੋਗਦਾਨ ਰਿਹਾ |