20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ 'ਚ ਹੜ੍ਹਾਂ ਵਿਚਾਲੇ ਵਿਨਿੰਗ ਸਮਾਈਲ ਡੈਂਟਲ ਵਲੋਂ 5 ਡਾਕਟਰਾਂ ਦੀ ਟੀਮ ਨਿਭਾਅ ਰਹੀ ਹੈ ਸੇਵਾਵਾਂ <br/>

Ad Position 21
No active advertisement
ਅਜੀਤ ਡੈਸਕ 02-09-2025
ਸਿਡਨੀ, 1 ਸਤੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬ ਦੇ ਕਈ ਪਿੰਡਾਂ ਵਿਚ ਆਏ ਭਿਆਨਕ ਹੜ੍ਹਾਂ ਨੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਹੈ ¢ ਆਸਟ੍ਰੇਲੀਆ ਤੋਂ ਵਿਨਿੰਗ ਸਮਾਈਲ ਡੈਂਟਲ ਵਲੋਂ ਪੰਜ ਮੈਂਬਰੀ ਡਾਕਟਰੀ ਟੀਮ ਜਿਸ ਵਿਚ ਤਿੰਨ ਡਾਕਟਰ ਅਤੇ ਦੋ ਪੈਰਾਮੈਡਿਕ ਸ਼ਾਮਿਲ ਹਨ, ਪ੍ਰਭਾਵਿਤ ਇਲਾਕਿਆਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ¢ ਸਨਿਚਰਵਾਰ ਨੂੰ ਇਹ ਟੀਮ ਹੁਸ਼ਿਆਰਪੁਰ ਦੇ ਮੰਡ ਖੇਤਰ 'ਚ ਪਹੁੰਚੀ, ਜਿਥੇ ਲੋੜਵੰਦਾਂ ਨੂੰ ਦਵਾਈਆਂ ਵੰਡੀਆਂ ¢ ਟੀਮ ਨੇ ਬੱਚਿਆਂ ਨੂੰ ਡੀ.ਪੀ.ਟੀ. ਟੀਕੇ ਲਗਾਏ ਅਤੇ ਮਲੇਰੀਆ ਰੋਕੂ ਦਵਾਈਆਂ ਵੀ ਦਿੱਤੀਆਂ ¢ ਹਾਲਾਂਕਿ ਡੀ.ਪੀ.ਟੀ. ਦਵਾਈ ਦੀ ਕਮੀ ਕਾਰਨ ਕਈ ਬੱਚਿਆਂ ਨੂੰ ਟੀਕਾਕਰਣ ਤੋਂ ਵਾਂਝਾ ਰਹਿਣਾ ਪਿਆ | ਹੜ੍ਹ ਦੇ ਪਾਣੀ ਕਾਰਨ ਪਿੰਡਾਂ ਵਿਚ ਚਮੜੀ ਦੇ ਰੋਗ ਤੇ ਹੋਰ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ¢ ਲੋਕ ਛੱਤਾਂ 'ਤੇ ਦਿਨ-ਰਾਤ ਬਿਤਾ ਰਹੇ ਹਨ ¢ ਡਾਕਟਰਾਂ ਲਈ 12-13 ਫੁੱਟ ਡੂੰਘੇ ਪਾਣੀ ਵਿਚ ਪਹੁੰਚਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ ¢ ਡਾਕਟਰ ਰਮਨ ਅÏਲਖ ਨੇ ਦੱਸਿਆ ਕੇ ਇਹ ਸਾਰਾ ਡਾਕਟਰੀ ਇਲਾਜ ਸਾਰਿਆਂ ਲਈ ਪੂਰੀ ਤਰ੍ਹਾਂ ਮੁਫਤ ਹੈ |

Ad Position 22
No active advertisement
ਪਿਛਲੀ ਖ਼ਬਰ ਐਮ.ਪੀ. ਬਸਤੀ ਪਿੰਡ ਲੰਢੇਕੇ ਦੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਹਾ ਨਾ ਮਿਲਣ ਕਾਰਨ ਰੋਸ ਦੀ... ਅਗਲੀ ਖ਼ਬਰ ਬਰੈਂਪਟਨ 'ਚ 'ਤੀਆਂ ਦਾ ਮੇਲਾ' ਬੇਹੱਦ ਰੌਚਕ ਹੋ ਨਿੱਬੜਿਆ <br/>
Ad Position 24