ਨਵੀਂ ਦਿੱਲੀ, 5 ਸਤੰਬਰ (ਇੰਟ)-ਭਾਰਤ ਨੇ ਸ਼ੁੱਕਰਵਾਰ ਨੂੰ ਆਸਟ੍ਰੀਆ ਦੇ ਅਰਥਸ਼ਾਸਤਰੀ ਗੁੰਥਰ ਫੇਹਲਿੰਗਰ-ਜਾਨ ਦੇ 'ਐਕਸ' ਅਕਾਊਾਟ ਨੂੰ ਬਲਾਕ ਕਰ ਦਿੱਤਾ ਜਦੋਂ ਉਸਨੇ ਭਾਰਤ ਵਿਰੋਧੀ ਇਕ ਵਿਵਾਦਪੂਰਨ ਪੋਸਟ ਸਾਂਝੀ ਕੀਤੀ | ਮੀਡੀਆ ਰਿਪੋਰਟ ਦੇ ਅਨੁਸਾਰ ਗ੍ਰਹਿ ਮੰਤਰਾਲੇ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਮੱਗਰੀ ਨੂੰ ਫਲੈਗ ਕੀਤਾ ਤੇ ਐਲੋਨ ਮਸਕ ਦੀ ਅਗਵਾਈ ਵਾਲੇ ਪਲੇਟਫਾਰਮ ਨੂੰ ਦੇਸ਼ 'ਚ ਖਾਤੇ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ | ਫੇਹਲਿੰਗਰ-ਜਾਨ ਨੇ ਐਕਸ 'ਤੇ ਇਕ ਪੋਸਟ 'ਚ ਭਾਰਤੀ ਵਿਰੋਧੀ ਟਿੱਪਣੀ ਕੀਤੀ ਸੀ | ਇਸਦੇ ਨਾਲ ਹੀ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੰਘਾਈ ਸੰਮੇਲਨ ਤਿਆਨਜਿਨ 'ਚ ਰੂਸ ਤੇ ਚੀਨ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਸੰਬੰਧੀ ਵੀ ਇਕ ਵਿਵਾਦਪੂਰਨ ਟਿੱਪਣੀ ਕੀਤੀ ਸੀ ਤੇ ਇਸ ਮੁਲਾਕਾਤ ਨੂੰ ਯੂਕਰੇਨ ਅਤੇ ਯੂਰਪੀਅਨ ਯੂਨੀਅਨ ਦੇ ਵਿਚਾਰਾਂ ਦੇ ਖ਼ਿਲਾਫ਼ ਦੱਸਿਆ ਸੀ |