16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਭਾਰਤ ਪੈਵੇਲੀਅਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-09-2025

ਮੁੰਬਈ, 5 ਸਤੰਬਰ (ਪੀ.ਟੀ.ਆਈ.)-ਅੱਜ 50ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀ.ਆਈ.ਐਫ.ਐਫ.) ਵਿਖੇ ਭਾਰਤ ਪੈਵੇਲੀਅਨ ਦਾ ਉਦਘਾਟਨ ਕੀਤਾ ਗਿਆ, ਜੋ ਕਿ ਉੱਤਰੀ ਅਮਰੀਕਾ 'ਚ ਇਸਦੀ ਸ਼ੁਰੂਆਤ ਹੈ | ਇਸਦਾ ਉਦਘਾਟਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਅਜੈ ਨਾਗਭੂਸ਼ਣ ਤੇ ਟੋਰਾਂਟੋ 'ਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਕਪਿਧਵਾਜਾ ਪ੍ਰਤਾਪ ਸਿੰਘ ਨੇ ਟੀ.ਆਈ.ਐਫ.ਐਫ. ਦੇ ਸੀ.ਈ.ਓ. ਕੈਮਰਨ ਬੇਲੀ ਦੀ ਮÏਜੂਦਗੀ 'ਚ ਕੀਤਾ | ਇਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਇਸ ਸਾਲ ਦਾ ਭਾਰਤ ਪੈਵੇਲੀਅਨ ਵੇਵਜ਼ ਬਾਜ਼ਾਰ 'ਤੇ ਕੇਂਦਿ੍ਤ ਹੈ | ਨਾਗਭੂਸ਼ਣ ਨੇ ਕਿਹਾ ਕਿ ਟੀ.ਆਈ.ਐਫ.ਐਫ. ਵਿਖੇ ਭਾਰਤ ਪੈਵੇਲੀਅਨ, ਜੋ ਕਿ 4 ਸਤੰਬਰ ਤੋਂ ਸ਼ੁਰੂ ਹੋਇਆ ਹੈ ਤੇ 9 ਸਤੰਬਰ ਤੱਕ ਕਰਵਾਇਆ ਜਾਵੇਗਾ, ਨਾ ਸਿਰਫ ਭਾਰਤ ਦੀ ਸਿਨੇਮੈਟਿਕ ਉੱਤਮਤਾ ਦਾ ਜਸ਼ਨ ਹੈ, ਬਲਕਿ ਵਿਸ਼ਵਵਿਆਪੀ ਭਾਈਵਾਲੀ ਬਣਾਉਣ ਲਈ ਇਕ ਪਲੇਟਫਾਰਮ ਵੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਅਗਲੀ ਖ਼ਬਰ ਸੀ.ਆਈ.ਐਸ.ਐਫ. 'ਚ 24 ਖੋ-ਖੋ ਐਥਲੀਟ ਹੋਏ ਸ਼ਾਮਿਲ
Ad Position 24