16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੀ.ਆਈ.ਐਸ.ਐਫ. 'ਚ 24 ਖੋ-ਖੋ ਐਥਲੀਟ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-09-2025


ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ.)-ਕੁੱਲ 24 ਭਾਰਤੀ ਖੋ ਖੋ ਖਿਡਾਰੀ, ਜਿਨ੍ਹਾਂ 'ਚ 12 ਅÏਰਤਾਂ ਸ਼ਾਮਲ ਹਨ, ਭਰਤੀ ਟਰਾਇਲ ਪਾਸ ਕਰਨ ਤੋਂ ਬਾਅਦ ਖੇਡ ਕੋਟੇ ਰਾਹੀਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.)'ਚ ਸ਼ਾਮਲ ਹੋਏ ਹਨ | ਚੁਣੇ ਗਏ ਕੁਝ ਐਥਲੀਟਾਂ, ਜਿਨ੍ਹਾਂ 'ਚ ਸ਼ੇਂਗਲ ਗਜਾਨੰਦ ਮਾਰੂਤੀ ਤੇ ਵਿਸਾਗ ਐਸ ਸ਼ਾਮਲ ਹਨ, ਨੇ ਅਲਟੀਮੇਟ ਖੋ ਖੋ 'ਚ ਮੁੰਬਈ ਖਿਲਾਡੀਜ਼ ਲਈ ਖੇਡਿਆ ਹੈ | ਮੀਨੂ ਖੋ-ਖੋ ਵਿਸ਼ਵ ਕੱਪ ਦਾ ਹਿੱਸਾ ਸੀ ਤੇ ਸਵੀਟੀ, ਅਨੰਨਿਆ ਪ੍ਰਧਾਨ ਨੇ ਭਾਰਤ ਬਨਾਮ ਮਲੇਸ਼ੀਆ ਦੁਵੱਲੀ ਲੜੀ ਦÏਰਾਨ ਹਿੱਸਾ ਲਿਆ ਸੀ | ਖੋ ਖੋ ਫੈਡਰੇਸ਼ਨ ਆਫ਼ ਇੰਡੀਆ (ਕੇ.ਕੇ.ਐਫ.ਆਈ.) ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੇ ਕਿਹਾ ਕਿ ਸਾਡੇ ਨÏਜਵਾਨ ਖੋ ਖੋ ਖਿਡਾਰੀਆਂ ਨੂੰ ਸਫਲਤਾਪੂਰਵਕ ਮੈਰਿਟ ਸੂਚੀ 'ਚ ਜਗ੍ਹਾ ਬਣਾਉਂਦੇ ਹੋਏ ਦੇਖਣਾ ਖੁਸ਼ੀ ਦੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਭਾਰਤ ਪੈਵੇਲੀਅਨ ਦਾ ਉਦਘਾਟਨ ਅਗਲੀ ਖ਼ਬਰ ਹਾਲ ਹੀ 'ਚ ਗਿਨੀਜ਼ ਵਰਲਡ ਰਿਕਾ....
Ad Position 24