26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਈਰਾਨ 1979 ਦੀ ਕ੍ਰਾਂਤੀ ਦੇ ਮ੍ਰਿਤਕਾਂ ਦੀਆਂ ਕਬਰਾਂ ਨੂੰ ਪਾਰਕਿੰਗ 'ਚ ਕਰ ਰਿਹਾ ਤਬਦੀਲ

Ad Position 21
No active advertisement
ਅਜੀਤ ਡੈਸਕ 07-09-2025
ਦੁਬਈ, 6 ਸਤੰਬਰ (ਏਜੰਸੀ)-ਤਹਿਰਾਨ ਦੇ ਇਕ ਕਬਰਸਤਾਨ ਜਿੱਥੇ ਈਰਾਨ ਦੀ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਹੋਈ ਨਸਲਕੁਸ਼ੀ ਦੇ ਹਜ਼ਾਰਾਂ ਮਿ੍ਤਕਾਂ ਨੂੰ ਦਫ਼ਨਾਇਆ ਗਿਆ ਸੀ, ਨੂੰ ਇਕ ਪਾਰਕਿੰਗ 'ਚ ਬਦਲਿਆ ਜਾ ਰਿਹਾ ਹੈ | ਤਹਿਰਾਨ 'ਚ ਵਿਸ਼ਾਲ ਬੇਹਸ਼ਤ-ਏ-ਜ਼ਾਹਰਾ ਕਬਰਸਤਾਨ ਦੇ ਲਾਟ 41 ਨੂੰ ਇਕ ਪਾਰਕਿੰਗ 'ਚ ਬਦਲਿਆ ਜਾ ਰਿਹਾ ਹੈ | ਪਲੈਨੇਟ ਲੈਬਜ਼ ਪੀ.ਬੀ.ਸੀ. ਦੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਇਕ ਪਾਰਕਿੰਗ ਇਕ ਅਜਿਹੀ ਜਗ੍ਹਾ 'ਤੇ ਬਣਾਈ ਜਾ ਰਹੀ ਹੈ ਜਿੱਥੇ ਈਰਾਨ ਦੇ ਧਰਮ-ਸ਼ਾਸਨ ਦੇ ਵਿਰੋਧੀਆਂ ਨੂੰ ਗੋਲੀ ਮਾਰਨ ਜਾਂ ਫਾਂਸੀ ਦੇਣ ਤੋਂ ਬਾਅਦ ਸਮੂਹਿਕ ਤÏਰ 'ਤੇ ਦਫ਼ਨਾਇਆ ਗਿਆ ਸੀ | 2024 'ਚ ਈਰਾਨ ਵੱਲੋਂ ਕਬਰਸਤਾਨਾਂ ਦੀ ਤਬਾਹੀ 'ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਨੇ ਈਰਾਨ ਵੱਲੋਂ ਆਪਣੀਆਂ ਕਾਰਵਾਈਆਂ 'ਤੇ ਕਾਨੂੰਨੀ ਜਵਾਬਦੇਹੀ ਤੋਂ ਬਚਣ ਲਈ ਸੰਭਾਵੀ ਸਬੂਤ ਵਜੋਂ ਕੰਮ ਕਰਨ ਵਾਲੇ ਡੇਟਾ ਨੂੰ ਛੁਪਾਉਣ ਜਾਂ ਮਿਟਾਉਣ ਦੇ ਯਤਨਾਂ ਦਾ ਵਰਣਨ ਕੀਤਾ | ਐਮਸਟਰਡਮ ਯੂਨੀਵਰਸਿਟੀ ਦੇ ਲੈਕਚਰਾਰ ਸ਼ਾਹੀਨ ਨਸੀਰੀ, ਜਿਨ੍ਹਾਂ ਨੇ ਕਬਰਾਂ ਦੀ ਖੋਜ ਕੀਤੀ ਹੈ, ਨੇ ਕਿਹਾ ਕਿ ਉਨ੍ਹਾਂ ਦੀ ਖੋਜ, ਹੋਰਾਂ ਦੀ ਖੋਜ ਦੇ ਨਾਲ, ਸੁਝਾਅ ਦਿੰਦੀ ਹੈ ਕਿ ਲਾਟ 41 'ਚ 5,000 ਤੋਂ 7,000 ਲੋਕਾਂ ਨੂੰ ਦਫ਼ਨਾਇਆ ਗਿਆ ਹੈ | ਇਹ ਉਨ੍ਹਾਂ ਲੋਕਾਂ ਦੀਆਂ ਕਬਰਾਂ ਹਨ ਜਿਨ੍ਹਾਂ ਨੂੰ ਈਰਾਨ ਧਾਰਮਿਕ ਤÏਰ 'ਤੇ ਅਪਰਾਧੀ ਮੰਨਦਾ ਹੈ |

Ad Position 22
No active advertisement
ਪਿਛਲੀ ਖ਼ਬਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਅੱਜ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਭਾਰਤੀਆਂ ਵਲੋਂ ਮਾਦਾ ਭਰੂਣ ਦਾ ਸਭ ਤੋਂ ਵੱਧ ਗਰਭਪਾਤ
Ad Position 24