ਮਿਲਾਨ (ਇਟਲੀ), 6 ਸਤੰਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਉਣ ਲਈ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੇਵਾ ਸੋਸਾਇਟੀ ਲਨੇਗੋ ਵਲੋਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਇਸ 'ਚ ਸ਼ਾਮਿਲ ਹੋਣ ਲਈ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਮਹੰਤ ਮਹਾਤਮਾ ਮੁਨੀ (ਡੇਰਾ ਬਾਬਾ ਚਰਨ ਦਾਸ ਜੀ, ਖੇੜਾ ਬੇਟ ਕਪੂਰਥਲੇ ਵਾਲੇ) ਮਹਾਂਪੁਰਖ ਇਟਲੀ ਪਹੁੰਚੇ | ਜਿੱਥੇ ਉਨ੍ਹਾਂ ਦਾ ਇਟਲੀ ਦੀਆਂ ਸੰਗਤਾਂ ਵੱਲੋਂ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ¢ ਏਅਰਪੋਰਟ ਤੇ ਉਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਸੇਵਕ ਹਰਜੀਤ ਸਿੰਘ ਜੀਤਪਾਲ ਅਤੇ ਗੁਰਦੁਆਰਾ ਸਾਹਿਬ ਲੋਨੀਗੋ ਦੇ ਪ੍ਰਬੰਧਕਾਂ ਨੇ ਮਹੰਤ ਮਹਾਤਮਾ ਮੁਨੀ ਦਾ ਇਟਲੀ ਜਿੱਥੇ ਉਨਾਂ ਨੂੰ ਇਟਲੀ ਪਹੁੰਚਣ ਤੇ ਜੀ ਆਇਆ ਆਖਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ ਵੱਡੀ ਗਿਣਤੀ 'ਚ ਮਹੰਤ ਮਹਾਤਮਾ ਮੁਨੀ ਦੇ ਸ਼ਰਧਾਲੂ ਇਟਲੀ 'ਚ ਰਹਿੰਦੇ ਹਨ | ਇਥੇ ਮੁਨੀ ਵਿਚੈਂਸਾ ਜਿਲ੍ਹੇ 'ਚ ਸਥਿਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਵਿਖੇ ਸਮਾਗਮ 'ਚ ਸ਼ਿਰਕਤ ਕਰਨਗੇ ਤੇ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ |