ਐਡਮਿੰਟਨ, 6 ਸਤੰਬਰ (ਦਰਸ਼ਨ ਸਿੰਘ ਜਟਾਣਾ)-ਹਰ ਸਾਲ ਦੀ ਤਰ੍ਹਾਂ ਪੰਜਾਬੀ ਬੀਬੀਆਂ ਨੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ | ਇਕੱਠੀਆਂ ਹੋਈਆਂ ਬੀਬੀਆਂ ਨੇ ਗਿੱਧਾ ਭੰਗੜਾ ਤੇ ਪੰਜਾਬੀ ਸੱਭਿਆਚਾਰਕ ਬੋਲੀਆਂ ਨਾਲ ਰੰਗ ਬੰਨਿ੍ਹਆ | ਸਜ ਕੇ ਆਈਆਂ ਬੀਬੀਆਂ ਨੇ ਘਰ ਵਿਚੋਂ ਪਕਾ ਕੇ ਲਿਆਂਦੇ ਪਕਵਾਨ ਲੋਕਾਂ ਲਈ ਸੇਵਾ ਕੀਤੇ ਤੇ ਪੰਜਾਬੀ ਭੋਜਨ ਨੂੰ ਲੋਕਾਂ ਵਿਚ ਪੇਸ਼ ਕੀਤਾ | ਤੀਆਂ ਦੇ ਮੇਲੇ ਦੀ ਹਰ ਸਾਲ ਦੀ ਤਰ੍ਹਾਂ ਅਗਵਾਈ ਕਰ ਰਹੀ ਬੀਬੀ ਗੁਰਜੀਤ ਕੌਰ ਬਰਾੜ ਤੇ ਜਸਮੇਲ ਕੌਰ ਬਾਠ ਨੇ ਦੱਸਿਆ ਕਿ ਉਨ੍ਹਾਂ ਦੀ ਮਨਸ਼ਾ ਹੈ ਕਿ ਉਹ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਰਹੀਆਂ ਬੱਚੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਤਾਂ ਜੋ ਉਹ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ |