ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੋਲਡਨ ਸਟਾਰ ਮਲਕੀਤ ਸਿੰਘ ਦਾ ਨਵਾਂ ਗੀਤ 'ਕੀ ਖਾਨੀ ਏਾ' ਅੱਜ ਜਾਰੀ ਕੀਤਾ ਗਿਆ | ਮਲਕੀਤ ਸਿੰਘ ਨੇ ਕਿਹਾ ਕਿ ਇਹ ਗੀਤ ਗਿੱਧੇ ਭੰਗੜੇ ਦੇ ਸ਼ੌਕੀਨਾਂ ਲਈ ਖਾਸ ਖਿੱਚ ਵਾਲਾ ਹੋਵੇਗਾ | ਜਿਸ ਨੂੰ ਰਿਲੀਜ਼ ਹੁੰਦਿਆਂ ਹੀ ਵਿਸ਼ਵ ਭਰ ਤੋਂ ਪੰਜਾਬੀਆਂ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ | ਇਸ ਗੀਤ ਦੇ ਰਚੇਤਾ ਮਲਕੀਤ ਸਿੰਘ ਖੁਦ ਹਨ, ਜਦ ਕਿ ਇਸ ਨੂੰ ਗਬਜ਼ੀ ਮਿਊਜ਼ਕ ਨੇ ਸੰਗੀਤ ਦਿੱਤਾ ਤੇ ਨੂਰ ਅਰੋੜਾ ਦੀਆਂ ਅਦਾਵਾਂ ਅਤੇ ਮਲਕੀਤ ਸਿੰਘ ਦੀ ਅਦਾਕਾਰੀ ਨਾਲ ਸ਼ਿੰਗਾਰਿਆ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ |