16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅਮਰੀਕਾ 'ਚ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ 'ਚ ਪੰਜਾਬੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-09-2025

ਨਿਊਯਾਰਕ/ਵਾਸ਼ਿੰਗਟਨ, 26 ਸਤੰਬਰ (ਪੀ.ਟੀ.ਆਈ.)-ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਪੰਜਾਬੀ ਨੂੰ ਪਿਛਲੇ ਸਾਲ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਹਾਦਸੇ 'ਚ ਇਕ 5 ਸਾਲਾ ਬੱਚੀ ਗੰਭੀਰ ਜ਼ਖਮੀ ਹੋ ਗਈ ਸੀ | ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਇਸ) ਨੇ ਪਿਛਲੇ ਮਹੀਨੇ ਪ੍ਰਤਾਪ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ | ਉਹ ਹੁਣ ਇਮੀਗ੍ਰੇਸ਼ਨ ਕਾਰਵਾਈ ਪੂਰੀ ਹੋਣ ਤੱਕ ਆਇਸ ਹਿਰਾਸਤ 'ਚ ਰਹੇਗਾ | ਏਜੰਸੀ ਨੇ ਕਿਹਾ ਕਿ ਪ੍ਰਤਾਪ ਸਿੰਘ ਨੇ ਜੂਨ 2024 'ਚ ਕੈਲੀਫੋਰਨੀਆ 'ਚ ਇਕ ਵੱਡੇ ਟਰੱਕ ਨੂੰ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ | ਗ੍ਰਹਿ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਪ੍ਰਤਾਪ ਅਕਤੂਬਰ 2022 'ਚ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰਕੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ 'ਚ ਦਾਖਲ ਹੋਇਆ ਸੀ ਅਤੇ ਜੋ ਬਾਇਡਨ ਪ੍ਰਸ਼ਾਸਨ ਦÏਰਾਨ ਦੇਸ਼ 'ਚ ਰਹਿਣਾ ਸ਼ੁਰੂ ਕਰ ਦਿੱਤਾ ਸੀ | ਜ਼ਿਕਰਯੋਗ ਹੈ ਕਿ ਇਹ ਦੂਜਾ ਮਾਮਲਾ ਹੈ ਜਿੱਥੇ ਕਿਸੇ ਭਾਰਤੀ ਨਾਗਰਿਕ ਨੂੰ ਟਰੱਕ ਚਲਾਉਂਦੇ ਸਮੇਂ ਘਾਤਕ ਹਾਦਸਾ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਪਹਿਲਾਂ, ਅਗਸਤ 'ਚ ਹਰਜਿੰਦਰ ਸਿੰਘ ਨੂੰ ਫਲੋਰੀਡਾ ਹਾਈਵੇਅ 'ਤੇ ਇਕ ਸੜਕ ਹਾਦਸੇ ਦੇ ਸਬੰਧ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮÏਤ ਹੋ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਸਾਊਥਾਲ 'ਚ ਔਰਤਾਂ ਨੇ ਨਸਲੀ ਹਿੰਸਾ ਦੇ ਖਾਤਮੇ ਲਈ ਕੀਤੀ ਅਵਾਜ਼ ਬੁਲੰਦ <br/> ਅਗਲੀ ਖ਼ਬਰ ਗੋਲਡ ਸਟਾਰ ਮਲਕੀਤ ਸਿੰਘ ਦੇ ਗੀਤ 'ਕੀ ਖਾਨੀ ਏਾ' ਨੇ ਪਾਈਆਂ ਧੁੰਮਾਂ
Ad Position 24