16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਯੂ.ਕੇ. ਦੀ ਆਬਾਦੀ 'ਚ ਹੋਇਆ ਭਾਰੀ ਵਾਧਾ

Ad Position 21
No active advertisement
ਅਜੀਤ ਡੈਸਕ 27-09-2025

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ.ਕੇ. ਦੇ ਅੰਕੜਾ ਵਿਭਾਗ ਅਨੁਸਾਰ ਯੂ.ਕੇ. ਦੀ ਆਬਾਦੀ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਕਾਰਨ 75 ਸਾਲਾਂ 'ਚ ਦੂਜੀ ਵਾਰ ਤਿੰਨ-ਚੌਥਾਈ ਤੋਂ ਵੱਧ ਦਾ ਵਾਧਾ ਹੋਇਆ ਹੈ | ਅੰਕੜਿਆਂ ਅਨੁਸਾਰ ਇਸ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਹੈ, ਜਦ ਕਿ ਕੁਦਰਤੀ ਤਬਦੀਲੀ, ਜਨਮ ਅਤੇ ਮੌਤ ਅਨੁਪਾਤ ਬਹੁਤ ਥੋੜਾ ਹੈ | 'ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ' ਦੇ ਅਨੁਸਾਰ 2024 ਦੇ ਮੱਧ 'ਚ ਯੂ.ਕੇ. ਦੀ ਅਬਾਦੀ 6.93 ਕਰੋੜ ਹੋਣ ਦਾ ਅਨੁਮਾਨ ਸੀ | ਜੂਨ 2024 ਤੱਕ ਦੇ 12 ਮਹੀਨਿਆਂ 'ਚ ਲਗਭਗ 1,235,254 ਲੋਕਾਂ ਦੇ ਯੂ.ਕੇ. 'ਚ ਪ੍ਰਵਾਸ ਕਰਨ ਦਾ ਅਨੁਮਾਨ ਸੀ, ਜਦੋਂ ਕਿ 496,536 ਦੇ ਪ੍ਰਵਾਸ ਕਰਨ ਦੀ ਸੰਭਾਵਨਾ ਸੀ, ਭਾਵ ਸ਼ੁੱਧ ਪ੍ਰਵਾਸ 738,718 ਸੀ | ਪਰ 755,254 ਦਾ ਕੁੱਲ ਵਾਧਾ 1949 ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਾਧਾ ਹੈ | ਇਹ ਯੂ.ਕੇ. ਦੇ ਕਈ ਸ਼ਹਿਰਾਂ ਦੀ ਅਬਾਦੀ ਨਾਲੋਂ ਵੀ ਜ਼ਿਆਦਾ ਹੈ | ਓ.ਐਨ.ਐਸ ਦਾ ਅੰਦਾਜ਼ਾ ਹੈ ਕਿ ਜੂਨ 2024 ਤੱਕ ਇੰਗਲੈਂਡ ਦੀ ਅਬਾਦੀ 'ਚ ਤੇਜੀ ਨਾਲ ਵਾਧਾ ਹੋਇਆ ਜੋ 1.2 ਫੀਸਦੀ ਹੈ | ਓ.ਐਨ.ਐਸ. ਦੇ ਨਾਈਜੇਲ ਹੈਨਰੇਟੀ ਨੇ ਕਿਹਾ ਕਿ ਯੂ.ਕੇ. ਦੀ ਆਬਾਦੀ 1982 ਦੇ ਅੱਧ ਤੋਂ ਹਰ ਸਾਲ ਵਧੀ ਹੈ | ਹਾਲ ਹੀ ਦੇ ਸਾਲਾਂ 'ਚ ਆਬਾਦੀ ਵਾਧੇ ਦੀ ਦਰ ਵੱਧ ਰਹੀ ਹੈ ਤੇ ਸਾਲ 2024 ਦੇ ਅੱਧ ਤੱਕ ਦੇਖਿਆ ਗਿਆ ਵਾਧਾ 75 ਸਾਲਾਂ ਤੋਂ ਵੱਧ ਸਮੇਂ 'ਚ ਸੰਖਿਆਤਮਕ ਰੂਪ 'ਚ ਦੂਜਾ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ 'ਪੁਰਖਿਆਂ ਦੇ ਦੇਸ਼' 'ਤੇ ਹੋਈ ਵਿਚਾਰ ਗੋਸ਼ਟੀ <br/> ਅਗਲੀ ਖ਼ਬਰ ਸਾਊਥਾਲ 'ਚ ਔਰਤਾਂ ਨੇ ਨਸਲੀ ਹਿੰਸਾ ਦੇ ਖਾਤਮੇ ਲਈ ਕੀਤੀ ਅਵਾਜ਼ ਬੁਲੰਦ <br/>
Ad Position 24