16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ 'ਪੁਰਖਿਆਂ ਦੇ ਦੇਸ਼' 'ਤੇ ਹੋਈ ਵਿਚਾਰ ਗੋਸ਼ਟੀ <br/>

Ad Position 21
No active advertisement
ਅਜੀਤ ਡੈਸਕ 27-09-2025
ਟੋਰਾਂਟੋ, 26 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬੀਤੇ ਦਿਨੀ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਜਿੱਥੇ ਡਾ. ਸੁਖਦੇਵ ਸਿੰਘ ਝੰਡ ਦੀ ਨਵ ਪ੍ਰਕਾਸ਼ਿਤ ਪੁਸਤਕ ਰੂਪੀ ਸਫਰਨਾਮਾਂ 'ਪੁਰਖਿਆਂ ਦਾ ਦੇਸ਼' ਉੱਤੇ ਵਿਚਾਰ ਗੋਸਟੀ ਹੋਈ ਉੱਥੇ ਹੀ ਇਸ ਸਮਾਗਮ ਦੌਰਾਨ ਹੋਏ ਕਵੀ ਦਰਬਾਰ 'ਚ ਇੱਥੇ ਵੱਸਦੇ ਚੜ੍ਹਦੇ 'ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਵੱਡੀ ਗਿਣਤੀ 'ਚ ਹਾਜ਼ਰ ਹੋ ਕੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਾਂਝ ਪਾਈ | ਇਸ ਮੌਕੇ ਪੁਸਤਕ 'ਤੇ ਮੁੱਖ ਪੇਪਰ ਡਾ. ਹਰਕੰਵਲ ਕੋਰਪਾਲ ਨੇ ਪੜਿ੍ਹਆ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਸਰਵਣ ਸਿੰਘ, ਕਿ੍ਪਾਲ ਸਿੰਘ ਪੰਨੂੰ, ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਤੇ ਸੁਰਿੰਦਰਜੀਤ ਕੌਰ ਨੇ ਕੀਤੀ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰ. ਮਲੂਕ ਸਿੰਘ ਕਾਹਲੋਂ ਨੇ ਨਿਭਾਈ | ਹਰਕੰਵਲ ਸਿੰਘ ਕੋਰਪਾਲ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਡਾ. ਝੰਡ ਦਾ ਇਹ ਸਫ਼ਰਨਾਮਾਂ ਆਪਣੇ ਪੁਰਖਿਆਂ ਦੀ ਧਰਤੀ ਜੋ ਹੁਣ ਪਾਕਿਸਤਾਨ ਵਾਲੇ ਪਾਸੇ ਹੈ ਦੀ ਯਾਤਰਾ ਕਰਨ ਬਾਅਦ ਆਪਣੇ ਮਨ ਦੇ ਸਕੂਨ ਤੇ ਆਪਣੇ ਪੁਰਖਿਆਂ ਦੇ ਪਿੰਡ, ਜਾਣਾਂ, ਉੱਥੋਂ ਦੇ ਲੋਕਾਂ ਨੂੰ ਮਿਲਣਾਂ ਅਤੇ ਕਈ ਯਾਦਾਂ ਤਾਜ਼ੀਆਂ ਕਰਨੀਆਂ,ਭਾਰਤ ਤੇ ਪਾਕਿਸਤਾਨ 'ਚ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਦੇ ਯਤਨ ਕਰਨ ਦੇ ਉਪਰਾਲਿਆਂ ਨੂੰ ਤਰਜੀਹ ਦੇਣੀ, ਦੋਵਾਂ ਪੰਜਾਬਾਂ ਦੇ ਸਾਹਿਤ ਦਾ ਅਦਾਨ ਪ੍ਰਦਾਨ ਕਰਨਾਂ, ਸਾਂਝੇ ਮੇਲੇ ਕਰਵਾਉਂਣਾਂ, ਮੁਹੱਬਤਾਂ ਦੀ ਸਾਂਝ ਵਧਾਉਂਣ ਦੀ ਗੱਲ 'ਤੇ ਜ਼ੋਰ ਦੇਣ 'ਤੇ ਗੱਲ ਕੀਤੀ, ਸੁਰਿੰਦਰਜੀਤ ਕੌਰ ਨੇ ਆਖਿਆ ਕਿ ਇਹ ਪਰਿਵਾਰਕ ਸਫ਼ਰਨਾਮਾ ਹੈ ਜਿਸ 'ਚ ਲੇਖਕ ਪਰਿਵਾਰਕ ਮੈਂਬਰਾਂ ਨਾਲ ਪਾਕਿਸਤਾਨ ਵਾਲੇ ਪਾਸੇ ਪੰਜਾਬ 'ਚ ਆਪਣੇ ਪੁਰਖਿਆਂ ਦੇ ਪਿੰਡ ਪਹੁੰਚਦੇ ਹਨ ਅਤੇ ਇਕ ਛੋਟੇ ਬੱਚੇ ਵਾਂਗ ਉਕਤ ਪਿੰਡ ਦੀਆਂ ਗਲੀਆਂ, ਬਾਜ਼ਾਰਾਂ ਵਿੱਚ ਘੁੰਮਦੇ ਹੋਏ ਉਹਨਾਂ ਨੂੰ ਪਿੰਡ ਦੇ ਸਕੂਲ 'ਚ ਜਾਣ ਦਾ ਮੌਕਾ ਮਿਲਦਾ ਹੈ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦਾ ਬੜ੍ਹੀ ਮੁਹੱਬਤ ਤੇ ਖਲੂਸ ਨਾਲ ਸੁਆਗਤ ਕੀਤਾ ਜਾਂਦਾ ਹੈ ਜਿਸਦੀ ਕਿ ਲੇਖਕ ਨੇ 14 ਅਧਿਆਵਾਂ ਵਿੱਚ ਉਕਤ ਇਲਾਕੇ ਦੀ ਇਤਿਹਾਸਕ, ਭੁਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਜਾਣਕਾਰੀ ਅੰਕਿਤ ਕੀਤੀ ਹੈ ਤੇ ਉੱਥੋਂ ਦੇ ਲੋਕਾਂ ਦੀ ਨਿੱਘੀ ਮਹਿਮਾਨ ਨਿਵਾਜ਼ੀ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ, ਇਸ ਸਫ਼ਰਾਮੇਂ ਦਾ ਸ਼ਾਹਮੁਖੀ ਲਿਪੀ 'ਚ ਰੁਪਾਂਤਰਣ ਕਰਨ ਵਾਲੇ ਪ੍ਰੋ. ਆਸ਼ਕ ਰਹੀਲ, ਰਾਜਪਾਲ ਸਿੰਘ ਹੋਠੀ, ਨਾਹਰ ਔਜਲਾ, ਦਰਸ਼ਨ ਸਿੰਘ ਗਰੇਵਾਲ ਨੇ ਵੀ ਇਸ ਪੁਸਤਕ ਬਾਰੇ ਗੱਲਾਂਬਾਤਾਂ ਕੀਤੀਆਂ ਅਤੇ ਲੇਖਕ ਦੀ ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਬਾਰੇ ਵੀ ਦੱਸਿਆ | ਸਮਾਗਮ ਦੌਰਾਨ ਉੱਘੇ ਗ਼ਜ਼ਲ਼ਗੋ ਅੰਜ਼ੁਮ ਲੁਧਿਆਣਵੀਂ, ਬਲਰਾਜ ਚੀਮਾ, ਡਾ. ਜਗਮੋਹਨ ਸਿੰਘ ਸੰਘਾ, ਰਸ਼ੀਦ ਨਈਮ ਹਜ਼ਰਤ ਸ਼ਾਮ, ਪਰਮਜੀਤ ਢਿੱਲੋਂ, ਰਾਜਕੁਮਾਰ ਓਸ਼ੋਰਾਜ, ਹਰਮੇਸ਼ ਜੀਦੋਵਾਲ, ਪ੍ਰੀਤਮ ਧੰਜ਼ਲ, ਤਲਵਿੰਦਰ ਮੰਡ, ਸੁਖਚਰਨਜੀਤ ਗਿੱਲ, ਜਰਨੈਲ ਸਿੰਘ ਮੱਲੀ, ਗਿਆਨ ਸਿੰਘ ਘਈ, ਇਕਬਾਲ ਬਰਾੜ, ਬੌਬੀ ਪੰਧੇਰ ਆਦਿ ਨੇ ਜਿੱਥੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਇਸ ਮੌਕੇ ਜਗਦੀਸ਼ ਕੌਰ ਝੰਡ, ਹੀਰਾ ਸਿੰਘ ਹੰਸਪਾਲ, ਬਲਦੇਵ ਰਹਿਪਾ, ਅਮਰਜੀਤ ਕੌਰ, ਹਰਦਿਆਲ ਸਿੰਘ ਝੀਤਾ, ਮਕਸੂਦ ਚੌਧਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਰਾਜਸੀ ਹਿੰਸਾ ਦੇ ਸਮਰਥਕ ਗਰੁੱਪਾਂ ਦੀ ਜਾਂਚ ਦੇ ਆਦੇਸ਼ <br/> ਅਗਲੀ ਖ਼ਬਰ ਯੂ.ਕੇ. ਦੀ ਆਬਾਦੀ 'ਚ ਹੋਇਆ ਭਾਰੀ ਵਾਧਾ
Ad Position 24