16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਟਰੰਪ ਵਲੋਂ ਰਾਜਸੀ ਹਿੰਸਾ ਦੇ ਸਮਰਥਕ ਗਰੁੱਪਾਂ ਦੀ ਜਾਂਚ ਦੇ ਆਦੇਸ਼ <br/>

Ad Position 21
No active advertisement
ਅਜੀਤ ਡੈਸਕ 27-09-2025
ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪੱਤਰ ਉਪਰ ਦਸਤਖਤ ਕਰਕੇ ਬਿਨਾਂ ਨਾਂਅ ਲਏ ਉਨਾਂ ਗਰੁੱਪਾਂ ਦੀ ਜਾਂਚ ਕਰਨ ਲਈ ਕਿਹਾ ਹੈ ਜਿਨ੍ਹਾਂ ਬਾਰੇ ਉਸ ਦੇ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਉਹ ਰਾਜਸੀ ਹਿੰਸਾ ਦੇ ਸਮਰਥਕ ਹਨ | ਇਸ ਆਦੇਸ਼ ਦੇ ਅਲੋਚਕ ਫਿਕਰਮੰਦ ਹਨ ਕਿ ਰਾਸ਼ਟਰਪਤੀ ਆਪਣੇ ਰਾਜਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਗੇ | ਟਰੰਪ ਨੇ ਬਿਨ੍ਹਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਕਿ ਦੇਸ਼ 'ਚ ਧੰਨਵਾਨ ਲੋਕ ਹਨ ਜੋ ਰਾਜਸੀ ਹਿੰਸਾ ਲਈ ਫੰਡ ਦੇ ਰਹੇ ਹਨ | ਟਰੰਪ ਨੇ ਕੰਜ਼ਰਵੇਟਿਵ ਆਗੂ ਚਾਰਲੀ ਕਿਰਕ ਦੀ ਹੱਤਿਆ ਲਈ ਕੱਟੜਵਾਦੀ ਖੱਬਿਆਂ ਨੂੰ ਦੋਸ਼ੀ ਠਹਿਰਾਇਆ ਸੀ | ਇਸੇ ਦੌਰਾਨ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਦੇ ਕਦਮ ਤਾਨਾਸ਼ਾਹੀ ਵਾਲੇ ਹਨ | ਇਸ ਲਈ 2028 ਦੀਆਂ ਚੋਣਾਂ ਅੱਗੇ ਸਵਾਲੀਆ ਚਿਨ ਲੱਗ ਗਿਆ ਹੈ | ਟਰੰਪ ਬਹੁਤ ਵਾਰ ਕਹਿ ਚੁੱਕੇ ਹਨ ਕਿ 2 ਕਾਰਜਕਾਲ ਸੰਵਿਧਾਨਕ ਹੰਦਬੰਦੀ ਦੇ ਬਾਵਜੂਦ ਉਹ ਤੀਸਰੀ ਵਾਰ ਵੀ ਰਾਸ਼ਟਰਪਤੀ ਦੀ ਚੋਣ ਲੜਣਗੇ ਪਰੰਤੂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਕਿਹਾ ਹੈ ਕਿ ਉਹ 2028 ਦੀਆਂ ਆਮ ਚੋਣਾਂ ਨੂੰ ਲੈ ਕੇ ਫਿਕਰਮੰਦ ਹਨ | ਨਿਊਸੋਮ ਜੋ ਡੈਮੋਕਰੈਟਿਕ ਪਾਰਟੀ ਦੇ ਸ਼ਕਤੀਸ਼ਾਲੀ ਆਗੂ ਹਨ ਤੇ ਅਗਲੀਆਂ ਰਾਸ਼ਟਰਪਤੀ ਚੋਣਾਂ ਲਈ ਮਜ਼ਬੂਤ ਸੰਭਾਵੀ ਉਮੀਦਵਾਰ ਹਨ |

Ad Position 22
No active advertisement
ਪਿਛਲੀ ਖ਼ਬਰ ਰÏਕੀ ਵਿਊ ਕਾਉਂਟੀ ਦੀ ਜਾਇਦਾਦ ਤੋਂ 5 ਲੱਖ ਡਾਲਰ ਦੀ ਕੀਮਤ ਦੇ ਨਿਰਮਾਣ ਉਪਕਰਨ ਬਰਾਮਦ <br/> ਅਗਲੀ ਖ਼ਬਰ ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ 'ਪੁਰਖਿਆਂ ਦੇ ਦੇਸ਼' 'ਤੇ ਹੋਈ ਵਿਚਾਰ ਗੋਸ਼ਟੀ <br/>
Ad Position 24