ਕੈਲਗਰੀ, 26 ਸਤੰਬਰ (ਜਸਜੀਤ ਸਿੰਘ ਧਾਮੀ)-ਦੱਖਣੀ ਅਲਬਰਟਾ ਆਰ.ਸੀ.ਐਮ.ਪੀ. ਤੇ ਕੈਲਗਰੀ ਪੁਲਿਸ ਨੇ ਰÏਕੀ ਵਿਊ ਕਾਉਂਟੀ 'ਚ ਚੋਰੀ ਹੋਏ ਹਜ਼ਾਰਾਂ ਡਾਲਰ ਦੇ ਨਿਰਮਾਣ ਉਪਕਰਣ ਜ਼ਬਤ ਕੀਤੇ ਹਨ | ਉਸਾਰੀ ਉਪਕਰਣਾਂ ਦੀ ਚੋਰੀ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਦੁਆਰਾ ਰੇਂਜ ਰੋਡ 281 'ਤੇ ਇਕ ਪੇਂਡੂ ਜਾਇਦਾਦ ਤੇ ਇਕ ਸਰਚ ਵਾਰੰਟ ਜਾਰੀ ਕੀਤਾ ਗਿਆ | ਬਰਾਮਦ ਕੀਤੀਆਂ ਗਈਆਂ ਚੀਜ਼ਾਂ 'ਚ ਇਕ ਏ.ਐਸ. ਵੀ.ਆਰ. ਟੀ-40 ਸਕਿਡ ਲਡ੍ਰ, ਇਕ ਬੀ.ਐਮ.ਡਬਲਯੂ.ਐਮ. 4, ਇੱਕ ਬੌਬਕੈਟ 463 ਸਕਿਡਸਟੀਅਰ, ਇੱਕ ਬੌਬਕੈਟ ਐਸ 590 ਸਕਿਡਸਟੀਅਰ, ਇਕ ਜੌਨ ਡੀਅਰ 35ਡੀ ਐਕਸੈਵੇਟਰ, ਇੱਕ ਡਿਚਵਿਚ, ਇਕ ਰੇਨਬੋ 7718 ਐਮ. ਫਲੈਟ ਡੈਕ ਟ੍ਰੇਲਰ ਤੇ ਇਕ ਟੈਡਮ ਐਕਸਲ ਫਲੈਟ ਡੈਕ ਟ੍ਰੇਲਰ ਬਰਾਮਦ ਕੀਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਚੋਰੀ ਹੋਈ ਜਾਇਦਾਦ ਕੈਲਗਰੀ, ਏਅਰਡ੍ਰੀ, ਓਕੋਟਕਸ, ਚੈਸਟਰਮੀਅਰ ਤੇ ਸਟ੍ਰੈਥਮੋਰ 'ਚ ਦਰਜ ਚੋਰੀਆਂ ਤੋਂ ਬਰਾਮਦ ਕੀਤੀ ਗਈ ਹੈ | ਜਿਸ ਦੀ ਉਪਕਰਣਾਂ ਦੀ ਕੀਮਤ ਲਗਭਗ 5 ਲੱਖ ਡਾਲਰ ਹੈ | ਇਨਾਂ ਚੋਰੀਆਂ ਦੇ ਦੋਸ਼ ਤਹਿਤ ਦੋਸ਼ੀ ਪਾਏ ਗਏ ਰੌਕੀ ਵਿਊ ਕਾਉਂਟੀ ਦੇ ਰਹਿਣ ਵਾਲੇ 55 ਸਾਲਾ ਸ਼ੈਲੇਂਦ ਸ਼ਰਮਾ ਤੇ 5 ਹਜ਼ਾਰ ਡਾਲਰ ਤੋਂ ਵੱਧ ਦੇ ਅਪਰਾਧ ਵਲੋਂ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਕਰਨ ਦੇ ਨੌਂ ਦੋਸ਼ ਤੇ ਵਾਹਨ ਪਛਾਣ ਨੰਬਰ ਨਾਲ ਛੇੜਛਾੜ ਕਰਨ ਦੇ ਚਾਰ ਦੋਸ਼ ਲਗਾਏ ਗਏ ਹਨ | ਸ਼ਰਮਾ ਨੂੰ 21 ਅਕਤੂਬਰ ਨੂੰ ਅਦਾਲਤ 'ਚ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਹੈ |