16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਿੱਖ ਕਨਵੈਨਸ਼ਨ 'ਚ ਹਿੱਸਾ ਲੈਣ ਲਈ ਭਾਈ ਪਰਮਜੀਤ ਸਿੰਘ ਮੰਡ ਯੂ.ਕੇ. ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 27-09-2025
ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖਾਂ ਦੇ ਹੱਕਾਂ ਤੇ ਸਿੱਖ ਮਾਮਲਿਆਂ ਲਈ ਅਵਾਜ਼ ਬੁਲੰਦ ਕਰਨ ਵਾਲੇ ਭਾਈ ਪਰਮਜੀਤ ਸਿੰਘ ਮੰਡ ਬੀਤੇ ਕੱਲ ਯੂ.ਕੇ. 'ਚ ਹੋ ਰਹੀ ਸਿੱਖ ਕਨਵੈਨਸ਼ਨ 'ਚ ਹਿੱਸਾ ਲੈਣ ਲਈ ਬਰਮਿੰਘਮ ਵਿਖੇ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਆਗੂ ਭਾਈ ਦਬਿੰਦਰਜੀਤ ਸਿੰਘ ਨੇ ਦੱਸਿਆ ਕਿ ਭਾਈ ਮੰਡ 28 ਸਤੰਬਰ ਨੂੰ ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਵੁਲਵਰਹੈਂਪਟਨ ਵਿਖੇ ਸਿੱਖ ਫੈਡਰੇਸ਼ਨ ਯੂ.ਕੇ. ਦੀ 41ਵੀਂ ਸਾਲਾਨਾ ਕਨਵੈਨਸ਼ਨ ਦੇ ਮੁੱਖ ਬੁਲਾਰੇ ਹੋਣਗੇ, ਜੋ ਸਿੱਖਾਂ ਅਤੇ ਪੰਜਾਬ ਦੀ ਅਜੋਕੀ ਸਥਿਤੀ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕਰਨਗੇ | ਭਾਈ ਮੰਡ ਦਾ ਬਰਮਿੰਘਮ ਹਵਾਈ ਅੱਡੇ ਤੇ ਫੈਡਰੇਸ਼ਨ ਦੇ ਆਗੂ ਜਸ ਸਿੰਘ, ਭਾਈ ਜਤਿੰਦਰ ਸਿੰਘ ਬਾਸੀ, ਮਲਕੀਤ ਸਿੰਘ ਤੇਹਿੰਗ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਗੁਰਜੀਤ ਸਿੰਘ, ਰਾਜਮਨਵਿੰਦਰ ਸਿੰਘ ਕੰਗ, ਭਾਈ ਗੁਰਨਾਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਿਸਤਾਨੀ ਕਾਰਕੁੰਨ ਇੰਦਰਜੀਤ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਰÏਕੀ ਵਿਊ ਕਾਉਂਟੀ ਦੀ ਜਾਇਦਾਦ ਤੋਂ 5 ਲੱਖ ਡਾਲਰ ਦੀ ਕੀਮਤ ਦੇ ਨਿਰਮਾਣ ਉਪਕਰਨ ਬਰਾਮਦ <br/>
Ad Position 24