16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਖ਼ਾਲਿਸਤਾਨੀ ਕਾਰਕੁੰਨ ਇੰਦਰਜੀਤ ਨੂੰ ਮਿਲੀ ਜ਼ਮਾਨਤ

Ad Position 21
No active advertisement
ਅਜੀਤ ਡੈਸਕ 27-09-2025

ਟੋਰਾਂਟੋ, 26 ਸਤੰਬਰ (ਇੰਟ)-ਕੈਨੇਡਾ 'ਚ ਗਿ੍ਫ਼ਤਾਰੀ ਤੋਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਖਾਲਿਸਤਾਨੀ ਕਾਰਕੁੰਨ ਇੰਦਰਜੀਤ ਸਿੰਘ ਗੋਸਲ ਨੂੰ ਜ਼ਮਾਨਤ ਮਿਲ ਗਈ ਹੈ | ਐਕਸ 'ਤੇ ਘੁੰਮ ਰਹੀ ਇਕ ਵੀਡੀਓ 'ਚ ਗੋਸਲ ਨੂੰ ਓਨਟਾਰੀਓ ਸੈਂਟਰਲ ਈਸਟ ਕਰੈਕਸ਼ਨਲ ਸੈਂਟਰ ਤੋਂ ਬਾਹਰ ਨਿਕਲਦੇ ਹੋਏ ਦਿਖਾਇਆ ਗਿਆ ਹੈ | ਕਲਿੱਪ 'ਚ ਇੰਦਰਜੀਤ ਨੂੰ ਕੁੱਝ ਭੜਕਾਉ ਬਿਆਨਬਾਜੀ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਖਾਲਿਸਤਾਨੀ ਸਮਰਥਕ ਇੰਦਰਜੀਤ ਗੋਸਲ, ਉਸਦੇ ਸਾਥੀਆਂ ਜਗਦੀਪ ਸਿੰਘ ਅਤੇ ਅਰਮਾਨ ਸਿੰਘ ਸਮੇਤ, 19 ਸਤੰਬਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੇ ਹਥਿਆਰ ਰੱਖਣ ਦੇ ਦੋਸ਼ 'ਚ ਕੈਨੇਡਾ ਦੇ ਓਸ਼ਾਵਾ 'ਚ ਹਿਰਾਸਤ 'ਚ ਲੈ ਲਿਆ ਸੀ | ਸੜਕੀ ਆਵਾਜਾਈ ਜਾਂਚ ਦÏਰਾਨ ਪੁਲਿਸ ਵਲੋਂ ਉਨ੍ਹਾਂ ਨੂੰ ਗਿ੍ਫਤਾਰ ਕੀਤੇ ਜਾਣ ਮਗਰੋਂ ਉਨ੍ਹਾਂ ਵਿਰੁੱਧ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਸਨ | ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸਨੂੰ ਕੈਨੇਡਾ 'ਚ ਗਿ੍ਫ਼ਤਾਰੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਨਾ ਹੀ ਪਹਿਲੀ ਵਾਰ ਜਦੋਂ ਉਸਦੀ ਰਿਹਾਈ ਇੰਨੀ ਜਲਦੀ ਹੋਈ ਹੋਵੇ | ਉਸਨੂੰ ਪਿਛਲੇ ਸਾਲ ਨਵੰਬਰ 'ਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ 'ਚ ਹੋਏ ਹਿੰਸਕ ਝਗੜੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਰਾਊਫ ਨੂੰ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ, ਫਰਹਾਨ ਨੂੰ ਚਿਤਾਵਨੀ ਦੇ ਕੇ ਛੱਡਿਆ <br/> ਅਗਲੀ ਖ਼ਬਰ ਸਿੱਖ ਕਨਵੈਨਸ਼ਨ 'ਚ ਹਿੱਸਾ ਲੈਣ ਲਈ ਭਾਈ ਪਰਮਜੀਤ ਸਿੰਘ ਮੰਡ ਯੂ.ਕੇ. ਪਹੁੰਚੇ <br/>
Ad Position 24