ਦੁਬਈ, 26 ਸਤੰਬਰ (ਪੀ. ਟੀ. ਆਈ.)-ਪਾਕਿਸਤਾਨੀ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੂੰ ਭਾਰਤ ਵਿਰੁੱਧ ਏਸ਼ੀਆ ਕੱਪ ਮੈਚ ਦÏਰਾਨ ਉਸਦੇ 'ਬੇਢੰਗੇ' ਅਤੇ 'ਅਪਮਾਨਜਨਕ' ਇਸ਼ਾਰੇ ਲਈ ਸ਼ੁੱਕਰਵਾਰ ਨੂੰ ਉਸਦੀ ਮੈਚ ਫੀਸ ਦਾ 30 ਫ਼ੀਸਦ ਜੁਰਮਾਨਾ ਲਗਾਇਆ ਗਿਆ, ਜਦੋਂ ਕਿ ਉਸਦੇ ਸਾਥੀ ਸਾਹਿਬਜ਼ਾਦਾ ਫਰਹਾਨ ਨੂੰ ਸਿਰਫ਼ 'ਬੰਦੂਕ ਦੇ ਇਸ਼ਾਰੇ ਨਾਲ ਜਸ਼ਨ ਮਨਾਉਣ ਲਈ' ਚੇਤਾਵਨੀ ਦਿੰਦੇ ਹੋਏ ਛੱਡ ਦਿੱਤਾ ਗਿਆ | ਸੂਤਰਾਂ ਅਨੁਸਾਰ ਮੈਚ ਰੈਫਰੀ ਰਿਚੀ ਰਿਚਰਡਸਨ ਨੇ ਸ਼ੁੱਕਰਵਾਰ ਦੁਪਹਿਰ ਨੂੰ ਟੀਮ ਹੋਟਲ 'ਚ ਆਪਣੀ ਸੁਣਵਾਈ ਪੂਰੀ ਕੀਤੀ | ਟੂਰਨਾਮੈਂਟ ਸੂਤਰਾਂ ਅਨੁਸਾਰ, ਰਊਫ ਤੇ ਫਰਹਾਨ ਨੇ ਭਾਰਤ ਵਿਰੁੱਧ ਮੈਚ ਦÏਰਾਨ ਆਪਣੇ 'ਅਪਮਾਨਜਨਕ' ਇਸ਼ਾਰੇ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਸੁਣਵਾਈ 'ਚ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਿਆ | ਲਿਖਤੀ ਜਵਾਬ ਜਮ੍ਹਾਂ ਕਰਾਉਣ ਦੇ ਬਾਵਜੂਦ, ਦੋਵੇਂ ਖਿਡਾਰੀ ਵਿਅਕਤੀਗਤ ਤੌਰ 'ਤੇ ਉਸਦੇ ਸਾਹਮਣੇ ਪੇਸ਼ ਹੋਏ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁੱਧਵਾਰ ਨੂੰ ਦੋਵਾਂ ਖਿਡਾਰੀਆਂ 'ਤੇ ਭੜਕਾਊ ਇਸ਼ਾਰੇ ਕਰਨ ਦਾ ਦੋਸ਼ ਲਗਾਉਂਦੇ ਹੋਏ ਇਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ |