ਐਬਟਸਫੋਰਡ, 27 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਸ਼ਹਿਰ ਨਿਊਵੈਸਟਮਿਨਸਟਰ ਸਥਿਤ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਤਕਰੀਬਨ ਸਾਢੇ 3 ਸਾਲ ਪਹਿਲਾਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਯੁਵਰਲ ਜੱਬਲ ਦੇ ਕਾਤਲ 26 ਸਾਲਾ ਯੂਸਫ ਕੋਨਟੋਸ ਨੂੰ 9 ਸਾਲ 5 ਮਹੀਨੇ ਤੇ 24 ਦਿਨ ਕੈਦ ਦੀ ਸਜ਼ਾ ਸੁਣਾਈ ਹੈ | ਯੂਸਫ ਨੇ ਬੀਤੀ 18 ਸਤੰਬਰ ਨੂੰ ਅਦਾਲਤ ਵਿਚ ਯੁਵਰਲ ਜੱਬਲ ਦੇ ਕਤਲ ਦਾ ਗੁਨਾਹ ਸਵੀਕਾਰ ਕਰ ਲਿਆ ਸੀ | ਘਟਨਾ 8 ਫਰਵਰੀ 2022 ਦੀ ਹੈ ਜਦੋਂ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਨੂੰ ਫਰੇਜ਼ਰ ਹਾਈਟਸ ਇਲਾਕੇ 'ਚ ਗੋਲੀ ਚੱਲਣ ਦੀ ਘਟਨਾ ਦੀ ਸੂਚਨਾ ਮਿਲੀ ਸੀ | ਪੁਲਿਸ ਜਦੋਂ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਇਕ ਕਾਰ ਵਿਚ ਯੁਵਰਲ ਜੱਬਲ ਤੇ ਉਸਦੀ ਦੋਸਤ ਕੁੜੀ ਜੈਸਮੀਨ ਲਿੰਡਸਟਰੌਮ ਜ਼ਖ਼ਮੀ ਹਾਲਤ ਵਿਚ ਪਏ ਸਨ | ਜਿਨ੍ਹਾਂ ਦੇ ਗੋਲੀਆਂ ਮਾਰੀਆਂ ਗਈਆਂ ਸਨ | ਯੁਵਰਲ ਤੇ ਜੈਸਮੀਨ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਯੁਵਰਲ ਜੱਬਲ ਦੀ ਮੌਤ ਹੋ ਗਈ ਤੇ ਜੈਸਮੀਨ ਬਚ ਗਈ ਸੀ | ਯੂਸਫ ਨੂੰ 23 ਜਨਵਰੀ 2024 ਨੂੰ ਓਾਟਾਰੀਓ ਸੂਬੇ ਦੇ ਸ਼ਹਿਰ ਰਿਚਮੰਡ ਹਿੱਲ ਤੋਂ ਪੁਲਿਸ ਨੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਵਿਚ ਗਿ੍ਫ਼ਤਾਰ ਕਰ ਲਿਆ ਸੀ ਤੇ ਅੱਜ ਅਦਾਲਤ ਵਲੋਂ ਉਸ ਨੂੰ ਸਜ਼ਾ ਸੁਣਾਈ ਗਈ |