ਸੈਕਰਾਮੈਂਟੋ, 19 ਅਕਤੂਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਧੋਖਾਧੜੀ ਦੇ ਮਾਮਲੇ 'ਚ 7 ਸਾਲ ਕੈਦ ਕੱਟ ਰਹੇ ਸਾਬਕਾ ਕਾਂਗਰਸ ਮੈਂਬਰ ਜਾਰਜ ਸੈਨਟੋਸ ਦੀ ਸਜ਼ਾ ਖਤਮ ਕਰ ਦੇਣ ਉਪਰੰਤ ਉਸ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ¢ ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ ਸਜ਼ਾ ਮੁਆਫੀ ਦਾ ਐਲਾਨ ਕੀਤਾ ਸੀ ¢ ਵਕੀਲ ਜੋਸਫ ਮੂਰੇ ਅਨੁਸਾਰ ਸਜ਼ਾ ਮੁਆਫ ਕਰਨ ਤੋਂ ਤਕਰੀਬਨ 5 ਘੰਟੇ ਬਾਅਦ ਸੈਨਟੋਸ ਦਾ ਪਰਿਵਾਰ ਉਸ ਨੂੰ ਜੇਲ੍ਹ ਤੋਂ ਘਰ ਲੈ ਗਿਆ ¢ ਟਰੰਪ ਨੇ ਸ਼ੋਸਲ ਮੀਡੀਆ ਉਪਰ ਲਿਖਿਆ 'ਜਾਰਜ ਸੈਨਟੋਸ ਮਾੜਾ ਮੋਟਾ ਠੱਗ ਸੀ ਪਰ ਦੇਸ਼ ਵਿਚ ਹੋਰ ਵੀ ਬਹੁਤ ਸਾਰੇ ਠੱਗ ਹਨ, ਜਿਨ੍ਹਾਂ ਨੂੰ 7 ਸਾਲ ਲਈ ਜੇਲ੍ਹ ਨਹੀਂ ਭੇਜਿਆ ਗਿਆ' ¢ ਸੈਨਟੋਸ ਨੇ 87 ਮਹੀਨਿਆਂ ਦੀ ਸਜ਼ਾ ਕੱਟਣ ਲਈ ਇਸ ਸਾਲ 25 ਜੁਲਾਈ ਨੂੰ ਜੇਲ੍ਹ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ¢