25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅਰਬ ਸਾਗਰ 'ਚ ਪਾਕਿ ਤੇ ਭਾਰਤ ਦੇ ਨੋਟਮ ਓਵਰਲੈਪ <br/>

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਜਲ ਸੈਨਾ ਦੁਆਰਾ ਅਭਿਆਸ ਲਈ ਜੋ ਨਵਾਂ ਨੋਟਮ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਗਿਆ ਹੈ, ਉਹ ਭਾਰਤ ਦੁਆਰਾ ਜਾਰੀ ਕੀਤੇ ਗਏ ਪੁਰਾਣੇ ਨਿਰਧਾਰਤ ਖੇਤਰ 'ਚ ਆਉਂਦਾ ਹੈ | ਪਾਕਿ ਦੀ ਇਸ ਤਾਜ਼ਾ ਕਾਰਵਾਈ ਤੋਂ ਬਾਅਦ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਕੀ ਪਾਕਿਸਤਾਨ ਜਾਣਬੁੱਝ ਕੇ ਭਾਰਤ ਨਾਲ ਟਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਇਸ ਬਾਰੇ ਜਾਰੀ ਤਸਵੀਰਾਂ 'ਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਭਾਰਤ ਤੇ ਪਾਕਿ ਦੇ ਨੋਟਮ ਖੇਤਰ ਕਿਵੇਂ ਓਵਰਲੈਪ ਹੋ ਰਹੇ ਹਨ | ਰਿਪੋਰਟਾਂ ਅਨੁਸਾਰ ਭਾਰਤ ਤੇ ਪਾਕਿ ਵਿਚਕਾਰ ਫ਼ੌਜੀ ਗਤੀਵਿਧੀਆਂ ਦਾ ਇਕ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ | ਜਿੱਥੇ ਇਕ ਪਾਸੇ ਭਾਰਤ ਆਪਣੇ ਤਿੰਨ-ਸੇਵਾ ਯੁੱਧ ਅਭਿਆਸ 'ਤਿ੍ਸ਼ੂਲ' ਦੇ ਹਿੱਸੇ ਵਜੋਂ ਪੱਛਮੀ ਮੋਰਚੇ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ ਉੱਥੇ ਹੀ ਪਾਕਿ ਨੇ ਅਰਬ ਸਾਗਰ 'ਚ ਇਕ ਨਵਾਂ ਨੇਵਲ ਨੈਵੀਗੇਸ਼ਨਲ ਅਲਰਟ ਜਾਰੀ ਕੀਤਾ ਹੈ | ਇਹ ਅਲਰਟ ਪਾਕਿਸਤਾਨੀ ਫਾਇਰਿੰਗ ਅਭਿਆਸ ਜ਼ੋਨ ਦੇ ਨਾਲ ਉਸੇ ਖੇਤਰ ਨਾਲ ਮੇਲ ਖਾਂਦਾ ਹੈ, ਜਿਸ ਲਈ ਭਾਰਤ ਪਹਿਲਾਂ ਹੀ ਨੋਟਮ ਜਾਰੀ ਕਰ ਚੁੱਕਾ ਹੈ | ਉਕਤ ਤੋਂ ਬਾਅਦ ਝੜਪ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਨੋਟਮ ਅਨੁਸਾਰ ਪਾਕਿਸਤਾਨੀ ਜਲ ਸੈਨਾ ਅਭਿਆਸ 2 ਤੋਂ 5 ਨਵੰਬਰ ਤੱਕ ਚੱਲੇਗਾ ਜਦਕਿ ਭਾਰਤ ਦਾ 'ਤਿ੍ਸ਼ੂਲ' ਅਭਿਆਸ 11 ਨਵੰਬਰ ਤੱਕ ਚੱਲੇਗਾ | ਪਾਕਿਸਤਾਨੀ ਜਲ ਸੈਨਾ ਨੇ ਆਪਣੇ 135 ਕਿੱਲੋਮੀਟਰ ਲੰਬੇ ਸਮੁੰਦਰੀ ਖੇਤਰ 'ਚ ਲਾਈਵ ਫਾਇਰਿੰਗ ਤੇ ਮਿਜ਼ਾਈਲ ਪ੍ਰੀਖਣ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਵਪਾਰੀ ਜਹਾਜ਼ਾਂ ਨੂੰ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੀ. ਐੱਮ. ਐੱਮ. ਐੱਲ. ਵਲੋਂ ਲਾਹੌਰ ਰੈਲੀ ਮੁਲਤਵੀ <br/> ਅਗਲੀ ਖ਼ਬਰ ਪਾਕਿ ਇਕ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦਾ-ਰਹਿਮਾਨ <br/>
Ad Position 24