25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੀ. ਐੱਮ. ਐੱਮ. ਐੱਲ. ਵਲੋਂ ਲਾਹੌਰ ਰੈਲੀ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਸੁਰਿੰਦਰ ਕੋਛੜ)-ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਅਤੇ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਰਾਜਨੀਤਿਕ ਫ਼ਰੰਟ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ. ਐੱਮ. ਐੱਮ. ਐੱਲ.) ਨੇ ਆਪਣੀ ਸਾਲਾਨਾ ਵਰਕਰ ਕਾਨਫ਼ਰੰਸ ਮੁਲਤਵੀ ਕਰ ਦਿੱਤੀ ਹੈ, ਜੋ ਕਿ 2 ਨਵੰਬਰ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਵਿਖੇ ਹੋਣ ਵਾਲੀ ਸੀ | ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਅੱਤਵਾਦੀ ਹਾਫ਼ਿਜ਼ ਸਈਦ ਦੀ ਅਗਵਾਈ ਵਾਲਾ ਇਹ ਸਮੂਹ ਆਪਣੇ ਭਾਰਤ ਵਿਰੋਧੀ ਰੁਖ਼ ਲਈ ਜਾਣਿਆ ਜਾਂਦਾ ਹੈ | ਦੱਸਿਆ ਜਾ ਰਿਹਾ ਹੈ ਕਿ ਹਾਫ਼ਿਜ਼ ਸਈਦ ਨੂੰ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਸਮੂਹ ਦੇ ਡਰ ਕਾਰਨ ਪਾਕਿ 'ਚ ਆਪਣੀ ਰੈਲੀ ਮੁਲਤਵੀ ਕਰਨੀ ਪਈ ਹੈ | ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 28 ਸਾਲਾ ਅੱਤਵਾਦੀ ਸ਼ੇਖ਼ ਮੁਜਾਹਿਦ ਦੀ ਲਹਿੰਦੇ ਪੰਜਾਬ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਇਹ ਘਟਨਾ ਲਾਹੌਰ ਤੋਂ 60 ਕਿੱਲੋਮੀਟਰ ਦੂਰ ਕਸੂਰ ਜ਼ਿਲ੍ਹੇ ਦੇ ਕੋਟ ਰਾਧਾ ਕਿਸ਼ਨ 'ਚ ਵਾਪਰੀ | ਜ਼ਿਲ੍ਹਾ ਕਸੂਰ ਦੇ ਸੀਨੀਅਰ ਪੁਲਿਸ ਅਧਿਕਾਰੀ ਈਸਾ ਖ਼ਾਨ ਦੇ ਅਨੁਸਾਰ ਸ਼ੇਖ਼ ਮੁਜਾਹਿਦ ਨੂੰ ਦੋ ਸਮੂਹਾਂ ਵਿਚਕਾਰ ਗੋਲੀਬਾਰੀ ਦੌਰਾਨ ਗੋਲੀ ਮਾਰ ਦਿੱਤੀ ਗਈ | ਗੋਲੀਬਾਰੀ ਦੌਰਾਨ ਮੁਜਾਹਿਦ ਨੂੰ ਕੁਝ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ 20 ਤੋਂ ਵੱਧ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਸ਼ਰਨ ਲੈਣੀ ਹੋਵੇਗੀ ਅÏਖੀ-ਮੰਤਰੀ <br/> ਅਗਲੀ ਖ਼ਬਰ ਅਰਬ ਸਾਗਰ 'ਚ ਪਾਕਿ ਤੇ ਭਾਰਤ ਦੇ ਨੋਟਮ ਓਵਰਲੈਪ <br/>
Ad Position 24