25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕੈਨੇਡਾ 'ਚ ਸ਼ਰਨ ਲੈਣੀ ਹੋਵੇਗੀ ਅÏਖੀ-ਮੰਤਰੀ <br/>

Ad Position 21
No active advertisement
ਅਜੀਤ ਡੈਸਕ 02-11-2025
ਟੋਰਾਂਟੋ, 1 ਨਵੰਬਰ (ਸਤਪਾਲ ਸਿੰਘ ਜÏਹਲ)-ਕੈਨੇਡਾ ਵਿਖੇ ਵਿਦੇਸ਼ੀਆਂ ਲਈ ਆਪਣੇ ਦੇਸ਼ਾਂ ਵਿਚ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਅਪਲਾਈ ਕਰਨਾ ਔਖਾ ਕੀਤਾ ਜਾ ਰਿਹਾ ਹੈ¢ ਦੇਸ਼ ਦੀ ਇੰਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਡੀਏਬ ਨੇ ਕਿਹਾ ਹੈ ਕਿ ਕੈਨੇਡਾ ਵਿਚ ਸ਼ਰਨਾਰਥੀ ਸਿਸਟਮ ਪੱਕੀ ਇੰਮੀਗ੍ਰੇਸ਼ਨ ਲੈਣ ਦਾ ਸÏਖਾ ਤਰੀਕਾ ਨਾ ਸਮਝਿਆ ਜਾਵੇ¢ ਉਨ੍ਹਾਂ ਆਖਿਆ ਕਿ ਸੰਸਦ 'ਚ ਬੀਤੇ ਮਹੀਨੇ ਪੇਸ਼ ਕੀਤੇ ਗਏ ਬਿੱਲ 12 ਰਾਹੀਂ ਦੋ ਨਿਯਮ ਸ਼ਾਮਿਲ ਕੀਤੇ ਗਏ ਹਨ ਜਿਸ ਵਿਚ ਕੈਨੇਡਾ ਅੰਦਰ ਦਾਖਲ ਹੋਣ ਤੋਂ 1 ਸਾਲ ਮਗਰੋਂ (ਖਤਰੇ ਦੀ ਕੋਈ ਕਹਾਣੀ ਘੜ ਕੇ) ਸ਼ਰਨ ਲਈ ਅਪਲਾਈ ਕਰਨਾ ਸੰਭਵ ਨਹੀਂ ਰਹੇਗਾ ਤੇ ਅਜਿਹੇ ਕੇਸ ਇੰਮੀਗ੍ਰੇਸ਼ਨ ਐਂਡ ਰਫਿਊਜ਼ੀ ਬੋਰਡ ਨੂੰ ਨਹੀਂ ਭੇਜੇ ਜਾਇਆ ਕਰਨਗੇ¢ ਬਿੱਲ 12 ਪਾਸ ਹੋ ਜਾਣ ਮਗਰੋਂ ਨਵਾਂ ਨਿਯਮ 24 ਜੂਨ 2020 ਤੋਂ ਲਾਗੂ ਕੀਤਾ ਜਾਵੇਗਾ ਜਿਸ ਨਾਲ਼ ਵੱਡੀ ਗਿਣਤੀ ਵਿਚ ਵਿਦੇਸ਼ੀ (ਭਾਰਤੀ, ਪੰਜਾਬੀ) ਲੋਕਾਂ ਦੇ ਵਿਚਾਰ ਅਧੀਨ ਪਏ ਸ਼ਰਨਾਰਥੀ ਕੇਸ ਖਤਮ ਕਰ ਦਿੱਤੇ ਜਾਣ ਦੀ ਸੰਭਾਵਨਾ ਬਣ ਜਾਵੇਗੀ ਤੇ ਉਨ੍ਹਾਂ ਲਈ ਕੈਨੇਡਾ ਵਿਚ ਟਿਕ ਸਕਣਾ ਅÏਖਾ ਹੋ ਜਾਵੇਗਾ, ਅਜਿਹੇ ਹਾਲਾਤਾਂ ਤੋਂ ਬੀਤੇ 5 ਕੁ ਸਾਲਾਂ ਦੌਰਾਨ ਵਰਕ ਪਰਮਿਟ, ਸਟੱਡੀ ਪਰਮਿਟ ਜਾਂ ਵਿਜ਼ਟਰ ਵਜੋਂ ਕੈਨੇਡਾ ਵਿਚ ਦਾਖਲ ਹੋ ਕੇ ਪੱਕੀ ਇੰਮੀਗ੍ਰੇਸ਼ਨ ਲਈ ਸ਼ਰਨ ਅਪਲਾਈ ਕਰਨ ਵਾਲੇ ਵਿਦੇਸ਼ੀ ਇਸ ਕਾਨੂੰਨ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ¢ ਦੂਸਰਾ ਨਿਯਮ ਅਮਰੀਕਾ ਤੋਂ ਕੈਨੇਡਾ ਵੜ ਕੇ ਦੋ ਹਫਤਿਆਂ ਤੋਂ ਬਾਅਦ ਸ਼ਰਨ ਲਈ ਅਪਲਾਈ ਕਰਨਾ ਸੰਭਵ ਨਹੀਂ ਰਹੇਗਾ¢ ਮੰਤਰੀ ਡਿਆਬ ਨੇ ਕਿਹਾ ਕਿ ਬਿੱਲ 12 ਕੈਨੇਡਾ ਵਿਚ ਇੰਮੀਗ੍ਰੇਸ਼ਨ ਸਿਸਟਮ ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਜਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਭੂਤਾਂ, ਪ੍ਰੇਤਾਂ ਦੀ ਮਨੁੱਖੀ ਜ਼ਿੰਦਗੀ ਵਿਚ ਹੋਂਦ ਨੂੰ ਦਰਸਾਉਣ ਵਾਲਾ ਤਿਉਹਾਰ 'ਹੈਲੋਵੀਨ' <br/> ਅਗਲੀ ਖ਼ਬਰ ਪੀ. ਐੱਮ. ਐੱਮ. ਐੱਲ. ਵਲੋਂ ਲਾਹੌਰ ਰੈਲੀ ਮੁਲਤਵੀ <br/>
Ad Position 24