ਨਿਊਯਾਰਕ, 1 ਨਵੰਬਰ (ਪੀ.ਟੀ.ਆਈ.)-ਇੱਕ ਅਮਰੀਕੀ ਹਿੰਦੂ ਸੰਗਠਨ ਨੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਹਿੰਦੂ ਧਰਮ ਨਾਲ ਜੁੜਨ ਲਈ ਕਿਹਾ, ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ, ਊਸ਼ਾ ਨੇ ਉਨ੍ਹਾਂ ਨੂੰ ਆਪਣੇ ਧਰਮ ਨਾਲ ਮੁੜ ਜੁੜਨ ਲਈ ਉਤਸ਼ਾਹਿਤ ਕੀਤਾ ਸੀ | ਵੈਂਸ ਆਪਣੇ ਅੰਤਰ-ਧਰਮ ਵਿਆਹ ਬਾਰੇ ਆਪਣੀਆਂ ਟਿੱਪਣੀਆਂ 'ਤੇ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਊਸ਼ਾ, ਜੋ ਕਿ ਇੱਕ ਹਿੰਦੂ ਘਰ ਵਿਚ ਪਲੀ ਹੈ, ਆਪਣੇ ਧਰਮ ਤੋਂ ਪ੍ਰੇਰਿਤ ਹੋਵੇਗੀ ਜਿਸ ਤਰ੍ਹਾਂ ਮੈਂ ਚਰਚ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ | ਆਪਣੇ ਆਲੋਚਕਾਂ 'ਤੇ ਜਵਾਬੀ ਹਮਲਾ ਕਰਦੇ ਹੋਏ, ਵੈਂਸ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਤਨੀ ਸੀ ਜਿਸਨੇ ਉਨ੍ਹਾਂ ਨੂੰ ਈਸਾਈ ਧਰਮ ਨਾਲ ਦੁਬਾਰਾ ਜੁੜਨ ਲਈ ਉਤਸ਼ਾਹਿਤ ਕੀਤਾ | ਮੇਰੀ ਪਤਨੀ ਮੇਰੀ ਜਿੰਦਗੀ ਵਿਚ ਸਭ ਤੋਂ ਹੈਰਾਨੀਜਨਕ ਵਰਦਾਨ ਹੈ | ਉਸਨੇ ਖੁਦ ਮੈਨੂੰ ਕਈ ਸਾਲ ਪਹਿਲਾਂ ਆਪਣੇ ਧਰਮ ਨਾਲ ਦੁਬਾਰਾ ਜੁੜਨ ਲਈ ਉਤਸ਼ਾਹਿਤ ਕੀਤਾ ਸੀ | ਵੈਂਸ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ, ਹਿੰਦੂ ਅਮਰੀਕਨ ਫਾਊਾਡੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਨੂੰ ਹਿੰਦੂ ਧਰਮ ਨਾਲ ਵੀ ਜੁੜਨ ਲਈ ਕਿਹਾ | ਉਪ ਰਾਸ਼ਟਰਪਤੀ ਦੇ ਸੰਬੰਧ ਵਿਚ, ਜੇਕਰ ਤੁਹਾਡੀ ਪਤਨੀ ਨੇ ਤੁਹਾਨੂੰ ਆਪਣੇ ਧਰਮ ਨਾਲ ਦੁਬਾਰਾ ਜੁੜਨ ਲਈ ਉਤਸ਼ਾਹਿਤ ਕੀਤਾ ਹੈ, ਤਾਂ ਕਿਉਂ ਨਾ ਇਸਦਾ ਜਵਾਬ ਦਿੰਦੇ ਹੋਏ ਤੁਸੀਂ ਹਿੰਦੂ ਧਰਮ ਨਾਲ ਵੀ ਜੁੜੋ? ਉਨ੍ਹਾਂ ਕਿਹਾ ਕਿ ਮੇਰੀ ਪਤਨੀ ਦਾ ਧਰਮ ਪਰਿਵਰਤਨ ਕਰਨ ਦਾ ਕੋਈ ਇਰਾਦਾ ਨਹੀਂ ਹੈ | ਧਰਮ ਅਪਣਾਉਣ ਇੱਛਾ ਹਰ ਵਿਅਕਤੀ ਦੀ ਸੁਤੰਤਰ ਹੈ ਆਪਾਂ ਕਿਸੇ ਨਾਲ ਕੋਈ ਜਬਰਦਸਤੀ ਨਹੀਂ ਕਰ ਸਕਦੇ |