ਸਿਡਨੀ, 17 ਦਸੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਬੌਂਡੀ ਇਲਾਕੇ ਵਿਚ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਮਾਮਲੇ ਵਿਚ ਨਵੇਂ ਅਤੇ ਗੰਭੀਰ ਪੱਖ ਸਾਹਮਣੇ ਆ ਰਹੇ ਹਨ¢ ਤਾਜ਼ਾ ਜਾਣਕਾਰੀ ਅਨੁਸਾਰ, ਸਾਜਿਦ ਅਹਿਮਦ ਦੇ ਭਾਰਤ ਨਾਲ ਸਬੰਧ ਹੋਣ ਦੀ ਪੁਸ਼ਟੀ ਕੀਤੀ ਗਈ ਹੈ¢ ਤੇਲੰਗਾਨਾ ਪੁਲਿਸ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਾਜਿਦ ਅਹਿਮਦ 1998 ਵਿਚ ਭਾਰਤ ਤੋਂ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ¢ ਇਸ ਹਮਲੇ ਨਾਲ ਸੰਬੰਧਿਤ ਮੁੱਖ ਦੋਸ਼ੀ ਨਵੀਦ ਅਹਿਮਦ, ਜੋ ਹੁਣ ਕੋਮਾਂ ਤੋਂ ਬਾਹਰ ਆ ਚੁੱਕਾ ਹੈ, 'ਤੇ ਲਗਭਗ 59 ਗੰਭੀਰ ਦੋਸ਼ ਦਰਜ ਕੀਤੇ ਗਏ ਹਨ¢ ਇਨ੍ਹਾਂ ਵਿਚ 15 ਕਤਲ ਦੇ ਮਾਮਲੇ, ਜਨਤਕ ਸੰਪਤੀ 'ਤੇ ਅੰਧਾਧੁੰਦ ਗੋਲੀਬਾਰੀ, ਅੱਤਵਾਦ ਕਾਨੂੰਨ ਤਹਿਤ ਦੋਸ਼ ਤੇ 9 ਵਿਅਕਤੀਆਂ ਨੂੰ ਮਾਰਨ ਦੀ ਕੋਸ਼ਿਸ਼ ਦੇ ਕੇਸ ਸ਼ਾਮਿਲ ਹਨ ¢ ਪੁਲਿਸ ਮੁਤਾਬਕ, ਨਵੀਦ ਅਹਿਮਦ ਨੂੰ ਜਲਦ ਹੀ ਅਦਾਲਤ ਵਿਚ ਪੇਸ਼ ਕਰਕੇ ਮਾਮਲੇ ਦੀ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾਵੇਗੀ ¢ ਜਾਂਚ ਏਜੰਸੀਆਂ ਵਲੋਂ ਹਮਲੇ ਦੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਜਾ ਰਹੀ ਹੈ¢