28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰੋਸ਼ੇਲ ਪ੍ਰਸ਼ਾਦ ਨੂੰ ਮਿਲਿਆ 'ਫੋਰਬਸ ਟਾਪ 30 ਅੰਡਰ 30 ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 18-12-2025
ਐਬਟਸਫੋਰਡ, 17 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਅਮਰੀਕਾ ਦੇ ਨਿਊਜਰਸੀ ਤੋਂ ਛਪਦੇ ਪ੍ਰਸਿੱਧ ਅੰਗਰੇਜ਼ੀ ਮੈਗਜ਼ੀਨ 'ਫੋਰਬਸ ਵਲੋਂ ਟਾਪ 30 ਅੰਡਰ 30 ਕਲਾਸ 2026' ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਬਿ੍ਟਿਸ਼ ਕੋਲੰਬੀਆ ਦੀ ਨਾਮਵਰ ਸਿੱਖਿਅਕ ਸੰਸਥਾ 'ਸਪਾਰਕ' ਫਾਊਾਡੇਸ਼ਨ ਦੀ ਭਾਰਤੀ ਮੂਲ ਦੀ ਸੰਸਥਾਪਕ ਰੋਸ਼ੇਲ ਪ੍ਰਸਾਦ ਵੀ ਸ਼ਾਮਿਲ ਹੈ | ਰੋਸ਼ੇਲ ਨੇ ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬੀ. ਐਡ. ਤੇ ਯੂਨੀਵਰਸਿਟੀ ਆਫ਼ ਟੋਰਾਟੋਂ ਤੋਂ ਸਮਾਜਿਕ ਤੇ ਨਿਆਂ ਵਿਸ਼ੇ 'ਤੇ ਐਮ. ਐਡ. ਦੀ ਪੜ੍ਹਾਈ ਕੀਤੀ ਹੋਈ ਹੈ | ਫੋਰਬਸ ਵਲੋਂ ਇਹ ਅੰਤਰਰਾਸ਼ਟਰੀ ਸਨਮਾਨ ਉੱਤਰੀ ਅਮਰੀਕਾ 'ਚ ਵੱਸਦੇ 30 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 30 ਲੜਕੇ ਅਤੇ ਲੜਕੀਆਂ ਨੂੰ ਦਿੱਤਾ ਜਾਂਦਾ ਹੈ, ੁਜਿਨ੍ਹਾਂ ਨੇ ਸਿਹਤ, ਸਿੱਖਿਆ, ਖੇਡਾਂ, ਕਲਾਂ, ਤਕਨਾਲੋਜੀ, ਸਾਇੰਸ, ਸੰਗੀਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ | 27 ਸਾਲਾ ਰੋਸ਼ੇਲ ਪ੍ਰਸਾਦ ਨੂੰ ਸਿੱਖਿਆ ਸ੍ਰੇਣੀ 'ਚ ਇਹ ਸਨਮਾਨ ਦਿੱਤਾ ਗਿਆ ਹੈ | ਰੋਸ਼ੇਲ ਨੇ 14 ਸਾਲ ਦੀ ਉਮਰ 'ਚ ਸਪਾਰਕ ਫਾਊਾਡੇਸ਼ਨ ਦੀ ਸਥਾਪਨਾ ਕੀਤੀ ਸੀ, ਜਿਸ ਦੀਆਂ ਹੁਣ 5 ਦੇਸ਼ਾਂ ਵਿਚ ਬਰਾਂਚਾਂ ਹਨ | ਰੋਸ਼ੇਲ ਪ੍ਰਸਾਦ 'ਬਿਕਾਜ਼ ਵੀ ਕੈਨ' ਨਾਂਅ ਦੀ ਕਿਤਾਬ ਵੀ ਲਿਖ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਕਰਨਵੀਰ ਕਟਾਰੀਆ ਰਹੇ ਜੇਤੂ <br/> ਅਗਲੀ ਖ਼ਬਰ ਬੌਂਡੀ ਬੀਚ ਅੱਤਵਾਦੀ ਹਮਲਾ ਨਵੀਦ ਅਹਿਮਦ 'ਤੇ 59 ਗੰਭੀਰ ਦੋਸ਼ ਆਇਦ <br/>
Ad Position 24