ਸੈਕਰਾਮੈਂਟੋ, 19 ਦਸੰਬਰ (ਹੁਸਨ ਲੜੋਆ ਬੰਗਾ)-ਉਤਰੀ ਕੈਰੋਲੀਨਾ 'ਚ ਸਟੇਟਸਵਿਲੇ ਖੇਤਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਕ ਨਿੱਜੀ ਜਹਾਜ਼ ਸੈਸਨਾ ਸੀ 550 ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਪਾਇਲਟ ਸਣੇ ਸਾਰੇ 7 ਲੋਕਾਂ ਦੀ ਮÏਤ ਹੋ ਗਈ | ਇਹ ਹਾਦਸਾ ਸਵੇਰੇ 10.30 ਵਜੇ ਵਾਪਰਿਆ | ਮਿ੍ਤਕਾਂ 'ਚ ਸਾਬਕਾ ਨਾਸਕਾਰ ਡਰਾਈਵਰ ਗਰੇਗ ਬਿਫਲੇ, ਉਸ ਦੀ ਪਤਨੀ ਕ੍ਰਿਸਟੀਨਾ ਤੇ 2 ਬੱਚੇ ਰਾਈਡਰ ਤੇ ਐਮਾ ਸ਼ਾਮਿਲ ਹਨ | ਬਾਕੀ ਮਿ੍ਤਕਾਂ 'ਚ ਡੈਨਿਸ ਡਟਨ, ਉਸ ਦਾ ਪੁੱਤਰ ਜੈਕ ਤੇ ਗਰੇਗ ਵਾਡਸਵਰਥ ਸ਼ਾਮਿਲ ਹਨ | ਹਾਦਸੇ ਦੀ ਜਾਂਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ¢