23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੈਂਕ ਆਫ ਇੰਗਲੈਂਡ ਨੇ ਬਿਆਜ ਦਰਾਂ ਘਟਾਈਆਂ-ਲੋਕਾਂ ਨੂੰ ਵੱਡੀ ਰਾਹਤ ਘਰਾਂ ਦੇ ਕਰਜਿਆਂ ਦੀਆ ਬਿਆਜ ਦਰਾਂ ਹੋਣਗੀਆ ਘੱਟ <br/>

Ad Position 21
No active advertisement
ਅਜੀਤ ਡੈਸਕ 22-12-2025

ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਕੇਂਦਰੀ ਬੈਂਕ 'ਬੈਂਕ ਆਫ਼ ਇੰਗਲੈਂਡ' ਨੇ ਕਿ੍ਸਮਸ ਤੋਂ ਪਹਿਲਾਂ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਬਿਆਜ ਦਰਾਂ ਘਟਾ ਕੇ 3.75 ਫ਼ੀਸਦੀ ਕਰ ਦਿੱਤੀਆਂ ਹਨ | ਇਸ ਫ਼ੈਸਲੇ ਨੂੰ ਆਮ ਲੋਕਾਂ, ਵਪਾਰੀਆਂ ਅਤੇ ਕਰਜ਼ਾ ਲੈਣ ਵਾਲਿਆਂ ਲਈ ਰਾਹਤ ਵਾਲਾ ਕਦਮ ਮੰਨਿਆ ਜਾ ਰਿਹਾ ਹੈ | ਬੈਂਕ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਮਹਿੰਗਾਈ ਦੇ ਦਬਾਅ ਵਿਚ ਹੌਲੀ-ਹੌਲੀ ਕਮੀ ਆਈ ਹੈ ਤੇ ਖਰਚ ਕਰਨ ਦੀ ਸਮਰਥਾ ਵੀ ਪ੍ਰਭਾਵਿਤ ਹੋਈ ਹੈ | ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਬਿਆਜ ਦਰਾਂ ਵਿਚ ਕਟੌਤੀ ਕਰਨੀ ਲਾਜ਼ਮੀ ਸਮਝੀ ਗਈ, ਤਾਂ ਜੋ ਲੋਕਾਂ ਨੂੰ ਕਰਜ਼ਾ ਲੈਣ ਵਿੱਚ ਆਸਾਨੀ ਮਿਲੇ ਤੇ ਬਾਜ਼ਾਰਾਂ ਵਿਚ ਗਤੀ ਆ ਸਕੇ | ਬਿਆਜ ਦਰਾਂ ਘਟਣ ਨਾਲ ਘਰ ਖਰੀਦਣ ਵਾਲਿਆਂ ਨੂੰ ਸਭ ਤੋਂ ਵੱਧ ਲਾਭ ਮਿਲਣ ਦੀ ਉਮੀਦ ਹੈ, ਕਿਉਂਕਿ ਘਰੇਲੂ ਕਰਜ਼ਿਆਂ ਦੀਆਂ ਕਿਸ਼ਤਾਂ ਕੁਝ ਹੱਦ ਤੱਕ ਘਟ ਸਕਦੀਆਂ ਹਨ | ਇਸਦੇ ਨਾਲ ਨਾਲ ਛੋਟੇ ਵਪਾਰੀਆਂ ਤੇ ਉਦਯੋਗਾਂ ਲਈ ਵੀ ਕਰਜ਼ਾ ਸਸਤਾ ਹੋਵੇਗਾ, ਜਿਸ ਨਾਲ ਨਿਵੇਸ਼ ਵਧਣ ਤੇ ਨਵੀਆਂ ਰੁਜ਼ਗਾਰ ਮੌਕਿਆਂ ਬਣਨ ਦੀ ਸੰਭਾਵਨਾ ਹੈ | ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਤਿਉਹਾਰੀ ਮੌਸਮ ਦੌਰਾਨ ਲੋਕਾਂ ਦੇ ਖਰਚ ਨੂੰ ਵਧਾ ਸਕਦਾ ਹੈ, ਜਿਸ ਨਾਲ ਮੰਡੀ ਵਿਚ ਮਾਲ ਦੀ ਮੰਗ ਵਧੇਗੀ | ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲੰਬੇ ਸਮੇਂ ਵਿਚ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕਣ ਦੀ ਲੋੜ ਰਹੇਗੀ | ਸਰਕਾਰ ਵੱਲੋਂ ਵੀ ਬੈਂਕ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ ਤੇ ਆਸ ਜਤਾਈ ਗਈ ਹੈ ਕਿ ਬਿਆਜ ਦਰਾਂ ਵਿਚ ਕਮੀ ਨਾਲ ਆਮ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਅਤੇ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ |

Ad Position 22
No active advertisement
ਪਿਛਲੀ ਖ਼ਬਰ ਨਕਲੀ ਨੋਟ ਛਾਪਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੈਦ <br/> ਅਗਲੀ ਖ਼ਬਰ ਏ.ਟੀ.ਐਮ ਦੀ ਲੁੱਟ ਮਾਮਲੇ 'ਚ ਪੁਲਿਸ ਨੇ 3 ਵਿਅਕਤੀ ਹਿਰਾਸਤ 'ਚ ਲਏ
Ad Position 24