ਸਿਡਨੀ, 22 ਦਸੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਇਸ ਸਮੇਂ ਗਰਮ ਰੁੱਤ ਪੂਰੇ ਜੋਬਨ 'ਤੇ ਹੈ¢ ਦਸੰਬਰ ਮਹੀਨੇ ਦੌਰਾਨ ਸਿਡਨੀ ਸਭ ਤੋਂ ਗਰਮ ਸਥਾਨਾਂ ਵਿਚ ਸ਼ਾਮਿਲ ਹੋ ਗਿਆ ਹੈ¢ 1957 ਤੋਂ ਲੈ ਕੇ ਪਿਛਲੇ 68 ਸਾਲਾਂ ਦਾ ਦਸੰਬਰ ਮਹੀਨੇ ਦਾ ਤਾਪਮਾਨ ਰਿਕਾਰਡ ਇਸ ਵਾਰ ਟੁੱਟ ਗਿਆ ਹੈ, ਜਿੱਥੇ ਪਾਰਾ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ¢ ਹਰ ਪਾਸੇ ਭਿਆਨਕ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ¢ ਤਿੱਖੀ ਗਰਮੀ ਤੇ ਤੇਜ਼ ਹਵਾਵਾਂ ਕਾਰਨ ਅੱਗ ਦੇ ਖ਼ਤਰੇ ਨੂੰ ਦੇਖਦੇ ਹੋਏ ਅੱਗ-ਬੁਝਾਉ ਵਿਭਾਗ ਵਲੋਂ ਕਈ ਇਲਾਕਿਆਂ ਵਿਚ ਟੋਟਲ ਫਾਇਰ ਬੈਨ ਲਾਗੂ ਕੀਤਾ ਗਿਆ ਹੈ¢ ਇਸ ਦੌਰਾਨ ਖੁੱਲ੍ਹੀ ਅੱਗ ਲਗਾਉਣ, ਬਾਰਬੀਕਿਊ ਜਾਂ ਕਿਸੇ ਵੀ ਤਰ੍ਹਾਂ ਦੀ ਅੱਗ ਵਾਲੀ ਗਤੀਵਿਧੀ 'ਤੇ ਸਖ਼ਤ ਪਾਬੰਦੀ ਹੈ ¢ ਸਿਡਨੀ ਦੇ ਬਾਹਰਲੇ ਕਈ ਇਲਾਕੇ ਵੀ ਇਸ ਗਰਮੀ ਦੀ ਲਪੇਟ ਵਿਚ ਆ ਚੁੱਕੇ ਹਨ, ਜਿੱਥੇ-ਜਿੱਥੇ ਅੱਗ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਪ੍ਰਸ਼ਾਸਨ ਵਲੋਂ ਸਪਸ਼ਟ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ¢ ਸਿਹਤ ਵਿਭਾਗ ਨੇ ਲੋਕਾਂ ਨੂੰ ਧੁੱਪ ਤੋਂ ਬਚਣ, ਵੱਧ ਤੋਂ ਵੱਧ ਪਾਣੀ ਪੀਣ, ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ, ਨਾਲ ਹੀ, ਅੱਗ ਸਬੰਧੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਸੰਬੰਧਿਤ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ |