ਐਬਟਸਫੋਰਡ, 22 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਪਿਛਲੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨਾਵਾਰ ਮਿਲਣੀ ਸੀਨੀਅਰ ਸਿਟੀਜ਼ਨ ਸੈਂਟਰ ਵਿਖੇ ਹੋਈ ¢ ਜਿਸ ਵਿੱਚ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ 'ਯਾਰ ਰਬਾਬੀ' ਰਿਲੀਜ਼ ਕੀਤੀ ਗਈ ¢ ਇਹ ਮੀਟਿੰਗ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ ¢ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਗਿੱਲ ਵਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵਲੋਂ ਬਾਖੂਬੀ ਨਿਭਾਈ ਗਈ ¢ ਪ੍ਰਧਾਨਗੀ ਮੰਡਲ ਵਿਚ ਪਲਵਿੰਦਰ ਸਿੰਘ ਰੰਧਾਵਾ, ਪਿ੍ਤਪਾਲ ਗਿੱਲ, ਸੁਖਪ੍ਰੀਤ ਬੱਡੋਂ, ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ, ਡਾ: ਰਾਜਵਿੰਦਰ ਸਿੰਘ ਬਰਾੜ ਸ਼ਾਮਿਲ ਹੋਏ ¢ ਸ਼ੋਕ ਮਤੇ ਵਿਚ ਪ੍ਰਸਿੱਧ ਬਾਲੀਵੁਡ ਅਦਾਕਾਰ ਧਰਮਿੰਦਰ ਉਰਦੂ ਸ਼ਾਇਰੀ ਨਾਲ ਲਗਾਅ ਰੱਖਣ ਵਾਲੇ ਜੋ ਕਿ ਪੰਜਾਬ ਦੇ ਜੰਮਪਲ ਸਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ¢ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਧਾਰਮਿਕ ਗੀਤ ਗਾ ਕੇ ਮਾਹÏਲ ਨੂੰ ਰੂਹਾਨੀ ਬਣਾ ਦਿੱਤਾ ¢ ਕੁਝ ਬੁਲਾਰਿਆਂ ਤੋਂ ਬਾਅਦ ਲੇਖਿਕਾ ਦੀ ਪੁਸਤਕ ਬਾਰੇ ਪਿ੍ਤਪਾਲ ਗਿੱਲ, ਪ੍ਰੋ :ਹਰਿੰਦਰ ਕੌਰ ਸੋਹੀ, ਜਸਬੀਰ ਮਾਨ, ਕਿਕੂ ਆਰਟਿਸਟ, ਅਜਮੇਰ ਰੋਡੇ, ਡਾ: ਪਿ੍ਥੀਪਾਲ ਸਿੰਘ ਸੋਹੀ, ਬਲਦੇਵ ਸਿੰਘ ਬਾਠ, ਡਾ: ਚਰਨਜੀਤ ਕੌਰ ਤੇ ਬਿੰਦੂ ਮਠਾਰੂ ਵਲੋਂ ਵਿਸਥਾਰ ਸਹਿਤ ਪਰਚੇ ਪੜ੍ਹੇ ਗਏ ¢ ਪ੍ਰੋ: ਕਸ਼ਮੀਰਾ ਸਿੰਘ ਵਲੋਂ 'ਮਹਾਨ ਸਿਕੰਦਰ ਅਤੇ ਪੰਜਾਬ' ਦੇ ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ ਗਏ ¢ ਉਪਰੰਤ ਪ੍ਰਧਾਨਗੀ ਮੰਡਲ, ਸਮੂਹ ਮੈਂਬਰਾਂ ਤੇ ਆਏ ਮਹਿਮਾਨਾਂ ਦੀ ਭਰਪੂਰ ਹਾਜ਼ਰੀ ਵਿਚ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ 'ਯਾਰ ਰਬਾਬੀ' ਲੋਕ ਅਰਪਣ ਕੀਤੀ ਗਈ ¢ ਸੁਖਪ੍ਰੀਤ ਬੱਡੋ ਵਲੋਂ ਆਪਣੀ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਅਤੇ ਵਿਚਾਰ ਪੇਸ਼ ਕੀਤੇ ਗਏ ¢ ਕੁਵਿੰਦਰ ਚਾਂਦ, ਡਾ: ਰਾਜਿੰਦਰ ਪਾਲ ਸਿੰਘ ਬਰਾੜ, ਚਰਨਜੀਤ ਕੌਰ ਬਰਾੜ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ ¢ ਕਵੀ ਦਰਬਾਰ ਵਿਚ ਸਭਾ ਦੇ ਮੈਂਬਰ, ਸਥਾਨਕ ਅਤੇ ਮਹਿਮਾਨ ਕਵੀ, ਕਵਿਤਰੀਆਂ ਵਲੋਂ ਰੌਚਕ ਗੀਤ ਗ਼ਜ਼ਲ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਵਿਚਾਰ ਵੀ ਸਾਂਝੇ ਕੀਤੇ ਗਏ ¢ ਲੇਖਿਕਾ ਸੁਖਪ੍ਰੀਤ ਬੱਡੋਂ, ਖੇਡ ਪੱਤਰਕਾਰ ਸੰਤੋਖ ਮੰਡੇਰ (ਮੈਡਲ) ਅਤੇ ਜਸਬੀਰ ਸਿੰਘ ਭਲੂਰੀਆਂ (ਸਰਟੀਫ਼ੀਕੇਟ) ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ ¢ ਲੇਖਿਕਾ ਅਤੇ ਉਸਦੇ ਪਰਿਵਾਰ ਵਲੋਂ ਸੀਨੀਅਰ ਸਿਟੀਜ਼ਨ ਦੇ ਅਹੁਦੇਦਾਰਾਂ ਨੂੰ ਪੁਸਤਕ ਭੇਟ ਕੀਤੀ ਗਈ ¢ ਅੰਤ ਵਿਚ ਪ੍ਰਧਾਨ ਪਿ੍ਤਪਾਲ ਗਿੱਲ ਵਲੋਂ ਪ੍ਰਭਾਵਸ਼ਾਲੀ ਭਾਸ਼ਨ ਨਾਲ ਸਮਾਗਮ ਨੂੰ ਸਮੇਟਿਆ ਗਿਆ ਤੇ ਸਭ ਦਾ ਧੰਨਵਾਦ ਕੀਤਾ ਗਿਆ ¢ ਤਸਵੀਰ: ਗਰੇਵਾਲ ਫੋਟੋ