ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਡਰਹਾਮ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਲੀ ਪੈਟਿਟ ਦੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਕ੍ਰਿਸਟੋਫਰ ਸਟਬਜ਼ ਨੇ ਇੱਕ ਜੇਲ੍ਹ ਅਧਿਕਾਰੀ 'ਤੇ ਖੁਦ ਤਿਆਰ ਕੀਤੀ ਹੋਈ ਨੁਕੀਲੀ ਲੋਹੇ ਦੀ ਸੂਈ ਨਾਲ ਜਾਨਲੇਵਾ ਹਮਲਾ ਕਰ ਦਿੱਤਾ ¢ ਇਹ ਘਟਨਾ ਸਵੇਰੇ ਕੈਦੀਆਂ ਦੇ ਸੈੱਲ ਖੋਲ੍ਹਣ ਦੌਰਾਨ ਵਾਪਰੀ ¢ ਅਦਾਲਤ ਵਿਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ, ਸਟਬਜ਼ ਨੇ ਅਚਾਨਕ ਅਧਿਕਾਰੀ 'ਤੇ ਟੁੱਟ ਪਿਆ ਅਤੇ ਬਾਰ-ਬਾਰ ਵਾਰ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ¢ ਹਮਲੇ ਦੌਰਾਨ ਕੈਦੀ ਬੇਹੱਦ ਹਿੰਸਕ ਦਿਖਾਈ ਦਿੱਤਾ ਅਤੇ ਉਸਨੂੰ ਕਾਬੂ ਕਰਨ ਲਈ ਹੋਰ ਜੇਲ੍ਹ ਕਰਮਚਾਰੀਆਂ ਨੂੰ ਦਖ਼ਲ ਦੇਣਾ ਪਿਆ ¢ ਜ਼ਖ਼ਮੀ ਅਧਿਕਾਰੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ | ਅਭਿਯੋਗ ਪੱਖ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਕੈਦੀ ਪਹਿਲਾਂ ਤੋਂ ਹੀ ਖ਼ਤਰਨਾਕ ਸੁਭਾਅ ਦਾ ਹੈ ਤੇ ਜੇਲ੍ਹ ਕਰਮਚਾਰੀਆਂ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ ¢ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੈਦੀ ਕ੍ਰਿਸਟੋਫਰ ਸਟਬਜ਼ ਦੀ ਸਜ਼ਾ ਵਿਚ ਹੋਰ 12 ਸਾਲ ਦਾ ਵਾਧਾ ਕਰ ਦਿੱਤਾ ਹੈ ¢ ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਜੇਲ੍ਹ ਅਧਿਕਾਰੀਆਂ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਅਤੇ ਅਜਿਹੇ ਮਾਮਲਿਆਂ ਵਿਚ ਸਖ਼ਤ ਸਜ਼ਾ ਜ਼ਰੂਰੀ ਹੈ ¢ ਜੇਲ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ | ਤਸਵੀਰ; ਲੈਸਟਰ ਪਿਕ-1 ਕੈਦੀ ਕ੍ਰਿਸਟੋਫਰ ਸਟਬਜ਼