06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਤ ਸੁਰ ਸੰਗਮ ਇਟਲੀ ਦੇ ਮੇਜਰ ਸਿੰਘ ਖੱਖ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 31-12-2025
ਬਰੇਸ਼ੀਆ (ਇਟਲੀ), 30 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ, ਇਟਲੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਆਨ ਲਾਈਨ ਮੀਟਿੰਗ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ 'ਚ ਕੀਤੀ ਗਈ | ਜਿਸ 'ਚ ਸਭਾ ਦੇ ਮੈਬਰਾਂ ਤੇ ਪ੍ਰਬੰਧਕਾਂ ਨੇ ਭਾਗ ਲਿਆ ਤੇ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਇਸ ਚੋਣ 'ਚ ਮੇਜਰ ਸਿੰਘ ਖੱਖ ਨੂੰ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ | ਜ਼ਿਕਰਯੋਗ ਹੈ ਕਿ ਮੇਜਰ ਸਿੰਘ ਖੱਖ ਪਿਛਲੇ ਲੰਮੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਹਨ ਤੇ ਸਭਾ ਦੀਆਂ ਕਾਰਗੁਜ਼ਾਰੀਆਂ 'ਚ ਆਪਣੀਆਂ ਅਹਿਮ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਸਭਾ ਦੇ ਹੋਰ ਅਹੁਦੇਦਾਰਾਂ ਵਿੱਚ ਜਨਰਲ ਸਕੱਤਰ ਨÏਜਵਾਨ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਮੁੱਖ ਸਲਾਹਕਾਰ ਦਲਜਿੰਦਰ ਸਿੰਘ ਰਹਿਲ ਅਤੇ ਖਜ਼ਾਨਚੀ ਨਰਿੰਦਰ ਸਿੰਘ ਪੰਨੂ ਚੁਣੇ ਗਏ ਹਨ | ਬਾਕੀ ਸਭ ਮੈਂਬਰਾਂ 'ਚ ਰਾਣਾ ਅਠੌਲਾ, ਪ੍ਰੋ ਜਸਪਾਲ ਸਿੰਘ, ਜਸਵਿੰਦਰ ਕÏਰ ਮਿੰਟੂ, ਭਿੰਦਰਜੀਤ ਕÏਰ, ਅਮਰਵੀਰ ਸਿੰਘ ਹੋਠੀ, ਜਗਰੂਪ ਸਿੰਘ ਭੁੱਲਰ, ਪ੍ਰੇਮਪਾਲ ਸਿੰਘ, ਬਲਵਿੰਦਰ ਸਿੰਘ ਚਾਹਲ ਚੁਣੇ ਗਏ ਹਨ | ਮੇਜਰ ਸਿੰਘ ਖੱਖ ਨੇ ਸਮੁੱਚੀ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਭ ਰਲ ਮਿਲ ਕੇ ਇਕ ਪਰਿਵਾਰ ਦੀ ਤਰ੍ਹਾਂ ਇਸ ਵੱਕਾਰੀ ਸੰਸਥਾ ਨੂੰ ਚਲਾਵਾਂਗੇ ਤੇ ਇਟਲੀ ਭਰ 'ਚ ਮਾਂ ਬੋਲੀ ਪੰਜਾਬੀ ਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਸਾਹਿਤ, ਕਲਾ ਤੇ ਸੱਭਿਆਚਾਰ ਨੂੰ ਹਰ ਪੱਖ ਤੋਂ ਪ੍ਰਫੁੱਲਤ ਕਰਨ ਲਈ ਕੰਮ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਯਾਦ 'ਚ ਸਮਾਗਮ ਅਗਲੀ ਖ਼ਬਰ ਲੰਡਨ ਫਿਲਮ ਮੇਲੇ 'ਚ ਸ਼ਿਆਮ ਬੇਨੇਗਲ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Ad Position 24
No active advertisement