ਕਾਲਾਂਵਾਲੀ/ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਮਨੁੱਖਤਾ ਸਭ ਤੋਂ ਵੱਡਾ ਧਰਮ ਹੈ, ਲੋੜਵੰਦਾਂ ਦੀ ਸਮੇਂ-ਸਮੇਂ 'ਤੇ ਮੱਦਦ ਕੀਤੀ ਜਾਣੀ ਚਾਹੀਦੀ ਹੈ, ਇਹੀ ਸੱਚੀ ਸੇਵਾ ਹੈ | ਸਮਾਜ ਸੇਵਕ ਚਰਨਦਾਸ ਚੰਨੀ ਨੇ ਇਹ ਗੱਲ 25 ਲੋੜਵੰਦ ਅÏਰਤਾਂ ਨੂੰ ਘਰੇਲੂ ਰਾਸ਼ਨ ਵੰਡਦੇ ਹੋਏ ਕਹੀ | ਇਸ ਦੌਰਾਨ ਪੁਲਿਸ ਚੌਕੀ ਦੇ ਏਐਸਆਈ ਕਿ੍ਸ਼ਨ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਚਰਨਦਾਸ ਚੰਨੀ ਨੇ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿੱਚ ਆਮ ਆਦਮੀ ਲਈ ਜੀਣਾ ਬਹੁਤ ਮੁਸ਼ਕਲ ਹੋ ਗਿਆ ਹੈ, ਇਨ੍ਹਾਂ ਵਿੱਚੋਂ ਕੁਝ ਪਰਿਵਾਰ ਅਜਿਹੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਖਾਣਾ ਵੀ ਨਹੀਂ ਦੇ ਪਾ ਰਹੇ, ਇਸ ਲਈ ਉਨ੍ਹਾਂ ਨੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਮੁਹੱਈਆ ਕਰਵਾਇਆ | ਏ.ਐੱਸ.ਆਈ. ਕਿ੍ਸ਼ਨ ਕੁਮਾਰ ਨੇ ਸਮਾਜ ਸੇਵਕ ਚਰਨਦਾਸ ਚੰਨੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਕਿਸੇ ਨਾ ਕਿਸੇ ਮੌਕੇ 'ਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ |