21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨੌਜਵਾਨ ਨੂੰ ਪਹਿਲਾਂ ਕੁੱਟਿਆ, ਫਿਰ ਥਾਰ ਗੱਡੀ ਨਾਲ ਟੱਕਰ ਮਾਰ ਕੇ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 04-06-2025
ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)-ਨੋਇਡਾ ਦੇ ਸੈਕਟਰ 53 ਵਿਚ ਤੇਜ਼ ਰਫ਼ਤਾਰ ਥਾਰ ਨੇ ਇਕ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਨੌਜਵਾਨ ਤਿੰਨ ਤੋਂ ਚਾਰ ਫੁੱਟ ਉੱਛਲ ਕੇ ਨਾਲੇ ਵਿਚ ਜਾ ਡਿੱਗਿਆ | ਹਾਦਸੇ ਤੋਂ ਬਾਅਦ ਥਾਰ ਸਵਾਰ ਭੱਜ ਗਿਆ | ਇਹ ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਗਈ ਅਤੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ | ਕੋਤਵਾਲੀ ਸੈਕਟਰ 24 ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ | ਦੋਸ਼ੀ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਇਕ ਨੌਜਵਾਨ ਹੱਥ ਵਿਚ ਇੱਟ ਲੈ ਕੇ ਸੜਕ 'ਤੇ ਚੱਲਦਾ ਦਿਖਾਈ ਦੇ ਰਿਹਾ ਹੈ | ਉਸ ਦੇ ਸਿਰ 'ਤੇ ਸੱਟ ਲੱਗੀ ਹੋਈ ਹੈ | ਇਸ ਦੌਰਾਨ ਇਕ ਤੇਜ਼ ਰਫ਼ਤਾਰ ਥਾਰ ਸਵਾਰ ਉਸ ਨੂੰ ਪਿੱਛੋਂ ਤੋਂ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਅਤੇ ਨੌਜਵਾਨ ਨਾਲੇ ਵਿਚ ਜਾ ਕੇ ਡਿੱਗ ਜਾਂਦਾ ਹੈ | ਇਸ ਤੋਂ ਬਾਅਦ ਨੌਜਵਾਨ ਨਾਲੇ ਵਿਚ ਜਾ ਕੇ ਡਿੱਗ ਜਾਂਦਾ ਹੈ | ਇਸ ਤੋਂ ਬਾਅਦ ਨੌਜਵਾਨ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ | ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਸੌਰਭ ਵਜੋਂ ਹੋਈ ਹੈ | ਸੌਰਭ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਸੁਮੀਤ ਕੰਚਨਜੰਗਾ ਬਾਜ਼ਾਰ ਰਾਹੀਂ ਹੁੰਦੇ ਹੋਏ ਲਾਜਿਕਸ ਮਾਲ ਵੱਲ ਜਾ ਰਹੇ ਸਨ | ਇਸ ਦੌਰਾਨ ਆਕਾਸ਼ ਅਵਾਣਾ, ਅਮਨ ਅਵਾਣਾ, ਗੌਰਵ ਚੌਹਾਨ ਅਤੇ ਕੁਨਾਲ ਚੌਹਾਨ ਨੇ ਬਿਜਲੀ ਘਰ ਕੋਲ ਉਨ੍ਹਾਂ ਨੂੰ ਰੋਕਿਆ | ਇਨ੍ਹਾਂ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ ਅਤੇ ਥਾਰ ਨਾਲ ਟੱਕਰ ਮਾਰੀ | ਸੌਰਭ ਅਤੇ ਸੁਮੀਤ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ ਅਤੇ ਸੈਕਟਰ 49 ਵਿਚ ਰਹਿੰਦੇ ਹਨ | ਸੌਰਭ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਸੌਰਭ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ | ਪੁਲਿਸ ਨੇ ਇਕ ਟੀਮ ਬਣਾਈ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ 'ਬੀਟ ਪਲਾਸਟਿਕ ਪੋਲੂਸ਼ਨ' ਥੀਮ ਅਧੀਨ ਸੰਤ ਨਿਰੰਕਾਰੀ ਮਿਸ਼ਨ ਵਲੋਂ ਵਿਸ਼ਾਲ ਰੁੱਖ ਬਚਾਓ ਅਤੇ ਸਫ਼ਾਈ ਮੁਹਿੰਮ ਅਗਲੀ ਖ਼ਬਰ ਡੀ. ਯੂ. ਦੀ ਵਿਦਿਆਰਥਣ ਦੀ ਚਾਕੂ ਮਾਰ ਕੇ ਕੀਤੀ ਹੱਤਿਆ
Ad Position 24