21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਬੀਟ ਪਲਾਸਟਿਕ ਪੋਲੂਸ਼ਨ' ਥੀਮ ਅਧੀਨ ਸੰਤ ਨਿਰੰਕਾਰੀ ਮਿਸ਼ਨ ਵਲੋਂ ਵਿਸ਼ਾਲ ਰੁੱਖ ਬਚਾਓ ਅਤੇ ਸਫ਼ਾਈ ਮੁਹਿੰਮ

Ad Position 21
No active advertisement
ਅਜੀਤ ਡੈਸਕ 04-06-2025
ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)-ਵਾਤਾਵਰਨ ਸੰਕਟ ਨੇ ਜਿੱਥੇ ਦੁਨੀਆ ਭਰ ਵਿਚ ਚਿੰਤਾ ਦੀ ਲਹਿਰ ਦੌੜਾਅ ਦਿੱਤੀ ਹੈ, ਉੱਥੇ ਹੀ ਕੁਦਰਤ ਦੀ ਸਾਂਭ-ਸੰਭਾਲ ਵੱਲ ਜਾਗਰੂਕਤਾ ਵਧਾਉਣ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਵੀ ਆਪਣਾ ਯੋਗਦਾਨ ਪੇਸ਼ ਕੀਤਾ ਹੈ | ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ 5 ਜੂਨ 'ਵਿਸ਼ਵ ਵਾਤਾਵਰਨ ਦਿਵਸ' ਦੇ ਮੌਕੇ 'ਬੀਟ ਪਲਾਸਟਿਕ ਪੋਲੂਸ਼ਨ' ਥੀਮ ਹੇਠ ਦੇਸ਼ ਦੇ 18 ਪ੍ਰਮੁੱਖ ਪਹਾੜੀ ਸੈਲਾਨੀ ਸਥਾਨਾਂ 'ਤੇ ਵਿਸ਼ਾਲ ਰੁੱਖ ਲਗਾਉਣ ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ | ਇਹ ਮੁਹਿੰਮ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਗਵਾਈ ਹੇਠ ਚਲ ਰਹੀ ਹੈ ਜੋ ਮਨੁੱਖਤਾ, ਕੁਦਰਤ ਅਤੇ ਸੇਵਾ ਨੂੰ ਆਪਸੀ ਤਾਣੇ-ਬਾਣੇ ਵਿਚ ਜੋੜਨ ਦਾ ਸੰਦੇਸ਼ ਦਿੰਦੀ ਹੈ | ਇਹ ਮੁਹਿੰਮ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗੀ ਜਿਸ ਵਿਚ ਹਜ਼ਾਰਾਂ ਸੇਵਾਦਾਰ, ਸੰਗਤਾਂ ਤੇ ਸਥਾਨਕ ਨਾਗਰਿਕ ਸ਼ਾਮਿਲ ਹੋਣਗੇ | ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਮਿਸ਼ਨ ਸਾਲ 2014 ਤੋਂ ਸੰਯੁਕਤ ਰਾਸ਼ਟਰ ਵਲੋਂ ਨਿਰਧਾਰਤ ਥੀਮਾਂ ਅਧੀਨ ਵਿਸ਼ਵ ਵਾਤਾਵਰਨ ਦਿਵਸ ਮਨਾਉਂਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਦਿਨ ਦੀ ਮੁਹਿੰਮ ਨਹੀਂ, ਸਗੋਂ ਲਗਾਤਾਰ ਜਾਰੀ ਰਹਿਣ ਵਾਲੀ ਜਾਗਰੂਕਤਾ ਯਾਤਰਾ ਹੈ | ਇਸ ਮੁਹਿੰਮ ਹੇਠ ਸ਼ਾਮਿਲ ਸਥਾਨਾਂ ਵਿਚ ਮਸੂਰੀ, ਰਿਸ਼ੀਕੇਸ਼, ਲੈਂਸਡਾਊਨ, ਨੈਨੀਤਾਲ, ਚਕਰਾਤਾ, ਭਵਾਲੀ (ਉਤਰਾਖੰਡ), ਸ਼ਿਮਲਾ, ਮਨਾਲੀ, ਧਰਮਸ਼ਾਲਾ (ਹਿਮਾਚਲ), ਸਾਪੁਤਾਰਾ (ਗੁਜਰਾਤ), ਮਹਾਬਲੇਸ਼ਵਰ, ਪੰਚਗਨੀ, ਖੰਡਾਲਾ, ਲੋਣਾਵਾਲਾ, ਪਨਗਲਾ, ਸੋਮੇਸ਼ਵਰ (ਮਹਾਰਾਸ਼ਟਰ), ਗੀਜਿੰਗ (ਸਿੱਕਮ), ਨੰਦੀ ਹਿੱਲਜ਼ (ਕਰਨਾਟਕ) ਵਰਗੇ ਖੂਬਸੂਰਤ ਅਤੇ ਕੁਦਰਤੀ ਸਥਾਨ ਸ਼ਾਮਿਲ ਹਨ | ਇਸ ਦੌਰਾਨ ਨੌਜਵਾਨ ਸੇਵਾਦਾਰ ਨੁੱਕੜ ਨਾਟਕ, ਤਖ਼ਤੀਆਂ ਤੇ ਬੈਨਰਾਂ ਰਾਹੀਂ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣਗੇ | ਸੰਤ ਨਿਰੰਕਾਰੀ ਮਿਸ਼ਨ ਦਾ ਇਹ ਉਪਰਾਲਾ ਸਾਫ਼-ਸੁਥਰੇ ਅਤੇ ਸੰਤੁਲਿਤ ਵਾਤਾਵਰਨ ਵੱਲ ਇਕ ਮਜ਼ਬੂਤ ਕਦਮ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੰਦਰ ਤੇ ਸੁਰੱਖਿਅਤ ਧਰਤੀ ਦਾ ਆਗਾਜ਼ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਇਕ ਹੋਰ ਸਾਜਿਸ਼ਕਰਤਾ ਗਿ੍ਫ਼ਤਾਰ ਅਗਲੀ ਖ਼ਬਰ ਨੌਜਵਾਨ ਨੂੰ ਪਹਿਲਾਂ ਕੁੱਟਿਆ, ਫਿਰ ਥਾਰ ਗੱਡੀ ਨਾਲ ਟੱਕਰ ਮਾਰ ਕੇ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼
Ad Position 24