21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੜਕ ਹਾਦਸੇ 'ਚ ਅÏਰਤ ਜ਼ਖਮੀ

Ad Position 21
No active advertisement
ਅਜੀਤ ਡੈਸਕ 04-06-2025

ਕਾਲਾਂਵਾਲੀ/ਸਿਰਸਾ, 3 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਖੇੜਾ 'ਚ ਇਕ ਤੇਜ਼ ਰਫਤਾਰ ਵਾਹਨ ਦੀ ਟੱਕਰ ਨਾਲ ਇਕ ਔਰਤ ਜ਼ਖਮੀ ਹੋ ਗਈ | ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰ ਕਰ ਦਿੱਤੀ ਹੈ | ਥਾਣਾ ਔਢਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਚੋਰਮਾਰ ਖੇੜਾ ਵਾਸੀ ਅਮਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ | ਉਸ ਦੇ ਦੋ ਪੁੱਤਰ ਗੁਰਤੇਜ ਸਿੰਘ ਉਰਫ਼ ਗੋਰਾ ਅਤੇ ਲਖਬੀਰ ਸਿੰਘ ਸਨ ਅਤੇ ਉਹ ਦੋਵੇਂ ਵਿਆਹੇ ਹੋਏ ਸਨ ਅਤੇ ਹੁਣ ਇਸ ਦੁਨੀਆਂ ਵਿਚ ਨਹੀਂ ਹਨ | ਗੁਰਤੇਜ ਸਿੰਘ ਦੀ ਪਤਨੀ ਕਿਰਨਾ ਉਸ ਨਾਲ ਰਹਿੰਦੀ ਹੈ | ਬੀਤੀ 31 ਮਈ ਨੂੰ ਅਮਰ ਸਿੰਘ ਅਤੇ ਕਿਰਨਾ ਦੋਵੇਂ ਦਵਾਈ ਲੈਣ ਲਈ ਔਢਾਂ ਆਏ ਸਨ | ਸ਼ਾਮ ਨੂੰ ਉਹ ਦੋਵੇਂ ਸਰਕਾਰੀ ਬੱਸ ਰਾਹੀਂ ਔਢਾਂ ਤੋਂ ਚੋਰਮਾਰ ਖੇੜਾ ਵਾਪਸ ਆਏ | ਸੜਕ ਪਾਰ ਕਰਦੇ ਸਮੇਂ ਸਿਰਸਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਕਿਰਨਾ ਨੂੰ ਸਿੱਧਾ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਕਿਰਨਾ ਸੜਕ 'ਤੇ ਡਿੱਗ ਪਈ | ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਈ | ਅਮਰ ਸਿੰਘ ਨੇ ਤੁਰੰਤ ਇੱਕ ਨਿੱਜੀ ਗੱਡੀ ਦਾ ਪ੍ਰਬੰਧ ਕੀਤਾ ਅਤੇ ਕਿਰਨਾ ਨੂੰ ਔਢਾਂ ਦੇ ਸਰਕਾਰੀ ਹਸਪਤਾਲ ਲੈ ਗਏ | ਉੱਥੇ ਮੁਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਿਰਸਾ ਰੈਫਰ ਕਰ ਦਿੱਤਾ | ਪਰ ਗੰਭੀਰ ਸੱਟਾਂ ਕਾਰਨ, ਪਰਿਵਾਰ ਉਸ ਨੂੰ ਏਮਜ਼ ਹਸਪਤਾਲ ਬਠਿੰਡਾ ਲੈ ਗਿਆ | ਕਿਰਨਾ ਦਾ ਉੱਥੇ ਇਲਾਜ ਚੱਲ ਰਿਹਾ ਹੈ | ਉਸ ਦੀ ਹਾਲਤ ਗੰਭੀਰ ਹੈ ਅਤੇ ਉਹ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ | ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ | ਅਮਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਅਧਿਕਾਰੀ ਏ.ਐਸ.ਆਈ. ਮਦਨ ਲਾਲ ਨੇ ਅਣਪਛਾਤੇ ਡਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੇਅਰ ਨੇ ਜੂਨੀਅਰ ਇੰਜੀਨੀਅਰਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ <br/> ਅਗਲੀ ਖ਼ਬਰ ਐੱਸ. ਪੀ. ਵਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਭਰੋਸਾ <br/>
Ad Position 24