ਸਿਰਸਾ, 4 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਟਰੈਫਿਕ ਪੁਲਿਸ ਨੇ ਮਈ ਮਹੀਨੇ 'ਚ ਦਸ ਹਜ਼ਾਰ ਤੋਂ ਜਿਆਦਾ ਵਾਹਨਾਂ ਦੇ ਚਾਲਾਨ ਕਰਕੇ ਕਰੀਬ 3.35 ਕਰੋੜ ਰੁਪਏ ਦਾ ਵਾਹਨ ਚਾਲਕਾਂ ਤੋਂ ਜੁਰਮਾਨੇ ਵਜੋਂ ਵਸੂਲੇ ਹਨ | ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਦਸ ਹਜ਼ਾਰ 516 ਵਾਹਨਾਂ ਦੇ ਚਾਲਾਨ ਕੱਟੇ ਗਏ ਹਨ | ਇਹ ਜਾਣਕਾਰੀ ਦਿੰਦੇ ਹੋਏ ਟਰੈਫਿਕ ਐੱਸ.ਐੱਚ.ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਈ ਮਹੀਨੇ 'ਚ ਟਰੈਫਿਕ ਯਿਨਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਿੰਨ ਕਰੋੜ 35 ਲੱਖ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬਿਨਾਂ ਨੰਬਰ ਪਲੇਟ ਦੇ 1207, ਬਿਨਾਂ ਹੈਲਮੇਟ ਦੇ 673, ਬਿਨਾਂ ਸੀਟ ਬੈਲਟ ਦੇ 180, ਵਾਹਨ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਕਰਨ 'ਤੇ 51, ਟਿ੍ਪਲ ਰਾਈਡਿੰਗ 'ਤੇ 1107 ਅਤੇ ਓਵਰ ਸਪੀਡ ਦੇ 366 ਚਾਲਾਨ ਕੱਟੇ ਗਏ ਹਨ |