23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਇੰਡੀਅਨ ਪਬਲਿਕ ਸਕੂਲ ਜਗਾਧਰੀ ਵਿਖੇ ਵਿਗਿਆਨ ਅਤੇ ਗਣਿਤ ਪ੍ਰੇਰਨਾ ਸਮਰ ਕੈਂਪ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 05-06-2025
ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-ਵਿਗਿਆਨ ਅਤੇ ਤਕਨਾਲੋਜੀ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਕੰਮ ਕਰਨ ਵਾਲੀ ਇਕ ਗ਼ੈਰ-ਸਰਕਾਰੀ ਸੰਸਥਾ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜੀ ਇਨ ਇੰਡੀਆ ਦੁਆਰਾ ਇੰਡੀਅਨ ਪਬਲਿਕ ਸਕੂਲ ਜਗਾਧਰੀ ਵਿਖੇ ਵਿਗਿਆਨ ਅਤੇ ਗਣਿਤ ਪ੍ਰੇਰਨਾ ਸਮਰ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਵਲੋਂ ਮਾਂ ਸਰਸਵਤੀ ਦੀ ਤਸਵੀਰ ਅੱਗੇ ਪਾਣੀ ਨਾਲ ਦੀਵਾ ਜਗਾ ਕੇ ਕੀਤਾ ਗਿਆ, ਜੋ ਕਿ ਵਿਗਿਆਨ ਅਤੇ ਭਾਰਤੀ ਪ੍ਰੰਪਰਾ ਦੇ ਸ਼ਾਨਦਾਰ ਤਾਲਮੇਲ ਦਾ ਪ੍ਰਤੀਕ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀ. ਸੀ. ਪਾਰਥ ਗੁਪਤਾ ਨੇ ਕਿਹਾ ਕਿ ਇਹ ਪ੍ਰੇਰਨਾ ਸਮਰ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਗਣਿਤ ਬਾਰੇ ਮੋਬਾਈਲ ਸਾਇੰਸ ਲੈਬ ਰਾਹੀਂ ਲਾਈਵ ਪ੍ਰਯੋਗਾਂ ਨਾਲ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵਿਗਿਆਨ ਸਾਡੇ ਆਲੇ-ਦੁਆਲੇ ਹੈ, ਸਿਰਫ਼ ਸਾਨੂੰ ਇਸ ਨੂੰ ਦੇਖਣ ਲਈ ਸਹੀ ਦਿ੍ਸ਼ਟੀਕੋਣ ਦੀ ਲੋੜ ਹੈ | ਇਸ ਮੌਕੇ ਸਾਬਕਾ ਮੁੱਖ ਸਕੱਤਰ ਹਰਿਆਣਾ ਅਤੇ ਚੇਅਰਮੈਨ ਐਸ. ਪੀ. ਐਸ. ਟੀ. ਆਈ. ਪ੍ਰੋ. ਕੇ. ਧਰਮਵੀਰ, ਜਨਰਲ ਸਕੱਤਰ ਐਸ. ਪੀ. ਐਸ. ਟੀ. ਆਈ. ਮਹੀਪਾਲ ਸ਼ਰਮਾ, ਮੈਨੇਜਮੈਂਟ ਟੀਮ ਮੈਂਬਰ ਅਮਨ ਕੁਮਾਰ ਤੇ ਗੁਲਸ਼ਨ ਚੌਰਸੀਆ, ਓਮ ਪ੍ਰਕਾਸ਼ ਤਨੇਜਾ ਚੇਅਰਮੈਨ ਇੰਡੀਅਨ ਪਬਲਿਕ ਸਕੂਲ, ਚੰਦਰਕਾਂਤਾ ਤਨੇਜਾ ਜਨਰਲ ਸਕੱਤਰ, ਧਰਮਿੰਦਰ ਚੌਧਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਯਮੁਨਾਨਗਰ, ਵਿਸ਼ਾਲ ਸਿੰਘਲ ਜ਼ਿਲ੍ਹਾ ਵਿਗਿਆਨ ਮਾਹਿਰ, ਵਿੰਗ ਕਮਾਂਡਰ ਇੰਦਰਨੀਲ ਦੇਵਨਾਥ, ਦਿਨੇਸ਼ ਸਿੰਘ ਚੌਹਾਨ, ਦਰਸ਼ਨ ਲਾਲ ਬਵੇਜਾ ਵਿਗਿਆਨ ਸੰਚਾਰਕ, ਪਿ੍ੰ. ਪੂਨਮ ਛਾਬੜਾ ਤੇ ਪਿ੍ੰ. ਸੁਨੀਤਾ ਸ਼ਰਮਾ ਸਮੇਤ ਹੋਰ ਕਈ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ | ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਚੇਅਰਮੈਨ ਓਮ ਪ੍ਰਕਾਸ਼ ਤਨੇਜਾ ਨੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਤੋਂ ਬਾਅਦ ਚੇਅਰਮੈਨ ਓਮ ਪ੍ਰਕਾਸ਼ ਤਨੇਜਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਲਈ ਇਕ ਸੁਨਹਿਰੀ ਮੌਕਾ ਹੈ, ਜਿਥੇ ਕਿ ਉਹ ਵਿਗਿਆਨ ਅਤੇ ਤਕਨਾਲੋਜੀ ਦਾ ਵਿਵਹਾਰਕ ਗਿਆਨ ਪ੍ਰਾਪਤ ਕਰ ਸਕਦੇ ਹਨ | ਇਸ ਤੋਂ ਬਾਅਦ ਐਸ. ਪੀ. ਐਸ. ਟੀ. ਆਈ. ਦੇ ਚੇਅਰਮੈਨ ਧਰਮਵੀਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਰਲ ਸ਼ਬਦਾਂ 'ਚ ਦੱਸਿਆ ਕਿ ਸਾਡੇ ਆਲੇ-ਦੁਆਲੇ ਉਪਲੱਬਧ ਸ੍ਰੋਤਾਂ ਨਾਲ ਵਿਗਿਆਨਕ ਸੋਚ ਅਤੇ ਗਣਿਤਿਕ ਸਮਝ ਵਿਕਸਿਤ ਕੀਤੀ ਜਾ ਸਕਦੀ ਹੈ | ਕੈਂਪ ਦੇ ਉਦਘਾਟਨੀ ਸਮਾਰੋਹ ਦੀ ਸਮਾਪਤੀ ਮੌਕੇ ਧਰਮਵੀਰ ਨੇ ਡਿਪਟੀ ਕਮਿਸ਼ਨਰ ਨੂੰ ਵਿਗਿਆਨ ਦੀਆਂ ਕਿਤਾਬਾਂ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀਆਂ | ਜ਼ਿਕਰਯੋਗ ਹੈ ਕਿ ਜਗਾਧਰੀ ਬਲਾਕ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਸਮਰ ਕੈਂਪ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਕਿ ਉਤਸ਼ਾਹਜਨਕ ਭਾਗੀਦਾਰੀ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੇਅਰ ਅਤੇ ਸਮੁੱਚੇ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ 'ਚ ਹਜ਼ਾਰਾਂ ਭਾਗੀਦਾਰਾਂ ਸਮੇਤ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਟੋਕ... ਅਗਲੀ ਖ਼ਬਰ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵਲੋਂ ਡੱਬਵਾਲੀ 'ਚ ਜਗਦੀਸ਼ ਸਿੰਘ ਝੀਂਡਾ ਦਾ ਸਨਮਾਨ ਸਮਾਗਮ <br/>
Ad Position 24