23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵਲੋਂ ਡੱਬਵਾਲੀ 'ਚ ਜਗਦੀਸ਼ ਸਿੰਘ ਝੀਂਡਾ ਦਾ ਸਨਮਾਨ ਸਮਾਗਮ <br/>

Ad Position 21
No active advertisement
ਡੱਬਵਾਲੀ 'ਚ ਐਚਐਸਜੀਪੀਸੀ ਦੇ ਨਵਨਿਯੁਕਤ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਸਵਾਗਤ ਕਰਦੇ ਸਿੱਖ ਆਗੂ | ਤਸਵੀਰ: ਇਕਬਾਲ ਸ਼ਾਂਤ <br/> 05-06-2025
ਡੱਬਵਾਲੀ, 4 ਜੂਨ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਮੇਟੀ ਵੱਲੋਂ ਸਿੱਖਿਆ, ਸਿਹਤ, ਧਰਮ ਪ੍ਰਚਾਰ ਤੇ ਪੰਜਾਬੀ ਭਾਸ਼ਾ ਦੇ ਪਸਾਰੇ ਲਈ ਜ਼ਮੀਨ ਪੱਧਰ ਦੇ ਨੀਤੀਗਤ ਉਪਰਾਲੇ ਕੀਤੇ ਜਾਣਗੇ | ਜੀਂਦ 'ਚ ਕਰੀਬ 450 ਏਕੜ ਰਕਬੇ 'ਤੇ ਵਿਸ਼ਵ ਪੱਧਰ ਦੀ ਵਰਲਡ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ | ਜਿਸ ਸਬੰਧੀ ਪਰਸੋਂ 5 ਜੂਨ ਨੂੰ ਐਚਐਸਜੀਪੀਸੀ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਮੱਤਾ ਰੱਖਿਆ ਜਾਵੇਗਾ | ਪ੍ਰਧਾਨ ਸ੍ਰੀ ਝੀਂਡਾ ਨੇ ਅੱਜ ਡੱਬਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਯੂਨੀਵਰਸਿਟੀ ਦੇ ਬੁਨਿਆਦੀ ਤੇ ਵਿਲੱਖਣ ਖਰੜੇ 'ਤੇ ਚਾਨਣਾ ਪਾਉਂਦੇ ਕਿਹਾ ਕਿ ਯੂਨੀਵਰਸਿਟੀ ਸਹੂਲਤਾਂ ਅਤੇ ਰਕਬੇ ਪੱਖੋਂ ਸਭ ਤੋਂ ਵੱਡੀ ਅਤੇ ਮਿਆਰੀ ਸਿੱਖਿਆ ਲਈ ਜਾਣੀ ਜਾਵੇਗੀ | ਜਿਸ ਲਈ ਦੁਨੀਆਂ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਮਾਹਰਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ | ਉਹ ਅੱਜ ਡੱਬਵਾਲੀ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਸਿੱਖ ਸੰਗਤਾਂ ਵੱਲੋਂ ਕਰਵਾਏ ਸਨਮਾਨ ਸਮਾਗਮ ਵਿੱਚ ਪੁੱਜੇ ਸਨ | ਡੱਬਵਾਲੀ ਖੇਤਰ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਝੀਂਡਾ ਦਾ ਸਨਮਾਨ ਕੀਤਾ ਗਿਆ | ਸਮਾਗਮ ਵਿੱਚ ਕਮੇਟੀ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆਂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੇਨ ਗੁਰਮੀਤ ਸਿੰਘ ਦਾਦੂਵਾਲ, ਕਾਰਜਕਾਰਨੀ ਦੇ ਮੈਂਬਰ ਜਗਤਾਰ ਸਿੰਘ ਮਿਠੜੀ, ਕਮੇਟੀ ਮੈਂਬਰ ਕੁਲਦੀਪ ਸਿੰਘ ਫੱਗੂ, ਮੈਂਬਰ ਗੁਰਪਾਲ ਸਿੰਘ ਗੋਰਾ ਐਲਨਾਬਾਦ ਅਤੇ ਮੈਂਬਰ ਬਲਵਿੰਦਰ ਸਿੰਘ ਟੋਹਾਣਾ ਅਤੇ ਜਸਬੀਰ ਸਿੰਘ ਭਾਟੀ ਵੀ ਮੌਜੂਦ ਸਨ | ਸ੍ਰੀ ਝੀਂਡਾ ਨੇ ਕਮੇਟੀ ਦੀ ਸ਼ੁਰੂਆਤੀ ਮੰਗ ਸਮੇਂ ਦੇ ਬੁਨਿਆਦੀ ਮੰਤਵਾਂ ਬਾਰੇ ਪੁੱਛੇ ਸੁਆਲ 'ਤੇ ਕਿਹਾ ਕਿ ਇਹ ਕਮੇਟੀ ਲੰਮੇ ਸੰਘਰਸ਼ ਦੇ ਬਾਅਦ ਵਜੂਦ ਵਿੱਚ ਆਈ ਹੈ | ਸੰਗਤਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਿੱਖਿਆ, ਸਿਹਤ, ਧਰਮ ਪ੍ਰਚਾਰ ਤੇ ਪੰਜਾਬੀ ਭਾਸ਼ਾ ਦੇ ਪਸਾਰੇ ਲਈ ਜ਼ਮੀਨ ਪੱਧਰੀ ਨੀਤੀਗਤ ਉਪਰਾਲੇ ਕੀਤੇ ਜਾਣਗੇ | ਹਰ ਨੁਕਤੇ 'ਤੇ ਡੂੰਘਾਈ ਨਾਲ ਖਾਲਸ ਵਿਚਾਰਾਂ ਜਾਰੀ ਹਨ, ਤਾਂ ਜੋ ਵਿਖਾਵਾ ਤੇ ਮਹਿੰਗੇ ਤਾਮ-ਝਾਮ ਤੋਂ ਰਹਿਤ ਉਪਰਾਲੇ ਜਰੀਏ ਸਿੱਖ ਸੰਗਤ ਨੂੰ ਬਿਹਤਰ ਪੰਥਕ ਅਤੇ ਸਮਾਜਿਕ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ | ਸ੍ਰੀ ਝੀਂਡਾ ਨੇ ਐਚਐਸਜੀਪੀਸੀ ਦੇ ਸਿਹਤ ਉਪਰਾਲਿਆਂ ਬਾਰੇ ਕਿਹਾ ਕਿ ਐਚਐਸਜੀਪੀ ਵੱਲੋਂ 100 ਕਰੋੜ ਰੁਪਏ ਦੀ ਲਾਗਤ ਵਾਲੇ ਅਧੂਰੇ ਪਏ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਨੂੰ ਬਣਾਉਣ ਸਬੰਧੀ ਵੱਡੇ ਪੱਧਰ 'ਤੇ ਉਪਰਾਲੇ ਜਾਰੀ ਹਨ | ਮੈਡੀਕਲ ਕਾਲਜ ਲਈ ਲੋੜੀਂਦੇ ਇੱਕ ਸੌ ਬੈੱਡ ਦੇ ਹਸਪਤਾਲ ਦੇ ਨਿਰਮਾਣ ਕਾਰਜ ਲਗਭਗ ਤਿੰਨ ਮਹੀਨੇ 'ਚ ਪੂਰਾ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਕਾਲਜ ਲਈ ਫੰਡਾਂ ਦੀ ਘਾਟ ਹੋਈ ਤਾਂ ਸੰਗਤਾਂ ਕੋਲ ਵੀ ਪਹੁੰਚ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ, ਸਾਬਕਾ ਕਮੇਟੀ ਮੈਂਬਰ ਪਰਮਜੀਤ ਮਾਖਾ, ਹਰਕੀਰਤ ਸਿੰਘ, ਜਸਵੰਤ ਸਿੰਘ ਲਾਲ, ਸੁਖਵਿੰਦਰ ਸਿੰਘ ਚੰਦੀ, ਪ੍ਰਧਾਨ ਸੁਖਵਿੰਦਰ ਸਿੰਘ, ਧੰਨਾ ਸਿੰਘ, ਗੁਰਤੇਜ ਸਿੰਘ (ਕਸ਼ਮੀਰ ਗੈਸ), ਬਚਿੱਦਰ ਸਿੰਘ ਹਾਕੂਵਾਲਾ, ਗੁਰਮਿੰਦਰ ਸਿੰਘ ਨਿੰਦਾ, ਬਾਬਾ ਮਾਨ ਸਿੰਘ ਬੇਦੀ ਸਭਾ ਗੁਰਦੁਆਰਾ ਦੇ ਮੀਤ ਪ੍ਰਧਾਨ ਚਰਨਜੀਤ ਕੋਚਰ, ਗਿਆਨੀ ਗਿਆਨ ਸਿੰਘ, ਉਦੇਕਰਨ ਸਿੰਘ, ਬਲਵੀਰ ਸਿੰਘ ਚੱਠਾ, ਬਲਕਰਨ ਸਿੰੰਘ ਅਲੀਕਾਂ, ਸਤਨਾਮ ਸਿੰਘ ਨਾਮਧਾਰੀ, ਏਕਓਾਕਾਰ ਸਿੰਘ ਨਾਮਧਾਰੀ, ਬਲਜੀਤ ਸਿੰਘ ਤੇ ਇੰਦਰ ਸਿੰਘ ਅਬੁੱਬਸ਼ਹਿਰ, ਅਮਰਜੀਤ ਸਿੰਘ ਹੌਲਦਾਰ, ਰਾਜਿੰਦਰ ਸਿੰਘ ਰਾਣਾ ਮੈਨੇਜਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਪਬਲਿਕ ਸਕੂਲ ਜਗਾਧਰੀ ਵਿਖੇ ਵਿਗਿਆਨ ਅਤੇ ਗਣਿਤ ਪ੍ਰੇਰਨਾ ਸਮਰ ਕੈਂਪ ਦਾ ਉਦਘਾਟਨ <br/> ਅਗਲੀ ਖ਼ਬਰ ਭਟੌਲੀ ਦੇ ਸਰਕਾਰੀ ਸਕੂਲ ਵਿਖੇ ਇਕ ਰੋਜ਼ਾ ਯੋਗਾ ਸਿਖਲਾਈ ਕੈਂਪ ਲਗਾਇਆ <br/>
Ad Position 24