ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ਼ਰਾਬ ਠੇਕੇ ਦੇ ਕਰਿੰਦੇ 'ਤੇ ਚਾਕੂ ਤੇ ਹਾਕੀ ਨਾਲ ਹਮਲਾ <br/>

Ad Position 21
No active advertisement
ਅਜੀਤ ਡੈਸਕ 02-09-2025
ਨਵੀਂ ਦਿੱਲੀ, 1 ਸਤੰਬਰ (ਮਿਸਰਦੀਪ)-ਦਿੱਲੀ ਵਿਚ ਇਕ ਸ਼ਰਾਬ ਦੀ ਦੁਕਾਨ 'ਤੇ ਨਕਾਬਪੋਸ਼ ਬਦਮਾਸ਼ਾਂ ਨੇ ਇਕ ਸੇਲਜ਼ਮੈਨ 'ਤੇ ਚਾਕੂ ਅਤੇ ਹਾਕੀ ਨਾਲ ਹਮਲਾ ਕੀਤਾ, ਜਿਸ ਨਾਲ ਸੇਲਜ਼ਮੈਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਘਟਨਾ ਥਾਣਾ ਭਾਰਤ ਨਗਰ ਦੇ ਨਿਗੜੀ ਕਾਲੋਨੀ ਸਥਿਤ ਇਕ ਸ਼ਰਾਬ ਦੀ ਦੁਕਾਨ ਦੀ ਦੱਸੀ ਜਾ ਰਹੀ ਹੈ | ਇਸ ਹਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਕਾਰਨ ਸ਼ਰਾਬ ਦੀ ਦੁਕਾਨ ਦੇ ਅੰਦਰ ਸੇਲਜ਼ਮੈਨ 'ਤੇ ਹਮਲਾ ਕੀਤਾ ਗਿਆ ਸੀ | ਪੰਜ ਤੋਂ ਛੇ ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਹਮਲਾ ਕੀਤਾ | ਜ਼ਖ਼ਮੀ ਸੇਲਜ਼ਮੈਨ ਦੀ ਪਛਾਣ 40 ਸਾਲਾ ਗਿਆਨ ਸਿੰਘ ਵਜੋਂ ਹੋਈ ਹੈ | ਜ਼ਖ਼ਮੀ ਦੀ ਗਰਦਨ, ਹੱਥ ਅਤੇ ਪੈਰ 'ਤੇ ਚਾਕੂ ਦੇ ਕਈ ਜ਼ਖ਼ਮ ਹਨ, ਜਿਸ ਕਾਰਨ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਘਟਨਾ ਦੀਪ ਚੰਦ ਬੰਧੂ ਹਸਪਤਾਲ ਦੇ ਸਾਹਮਣੇ ਬਣੇ ਡੀ.ਟੀ.ਟੀ.ਡੀ.ਸੀ. ਦੀ ਸਰਕਾਰੀ ਸ਼ਰਾਬ ਦੀ ਦੁਕਾਨ ਦੀ ਹੈ | ਭਾਰਤ ਨਗਰ ਪੁਲਿਸ ਸਟੇਸ਼ਨ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ | ਦੋਸ਼ੀਆਂ ਦੀ ਪਛਾਣ ਕਰਨ ਲਈ ਤਕਨੀਕੀ ਅਤੇ ਮੈਨੂਅਲ ਇੰਟੈਲੀਜੈਂਸ ਦਾ ਸਹਾਰਾ ਲਿਆ ਜਾ ਰਿਹਾ ਹੈ | ਪੁਲਿਸ ਦੁਕਾਨ ਦੇ ਮੈਨੇਜਰ ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਅਗਲੀ ਖ਼ਬਰ ਮੀਂਹ ਕਾਰਨ ਪੱਕਾ ਸ਼ਹੀਦਾਂ, ਕਾਲਾਂਵਾਲੀ ਤੇ ਖਤਰਾਵਾਂ 'ਚ ਮਕਾਨਾਂ ਦੀਆਂ ਛੱਤਾਂ ਡਿੱਗੀਆਂ <br/>
Ad Position 24
No active advertisement