ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਧਾਇਕ ਘਣਸ਼ਿਆਮ ਦਾਸ ਅਰੋੜਾ ਤੇ ਮੇਅਰ ਸੁਮਨ ਬਾਹਮਣੀ ਨੇ 3 ਵਾਰਡਾਂ 'ਚ 189.32 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਨਗਰ ਨਿਗਮ ਦੇ ਵਾਰਡ ਨੰਬਰ 15 'ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਸੁਮਨ ਬਾਹਮਣੀ ਅਤੇ ਹੋਰ | ਤਸਵੀਰ : ਨਿਮਰ <br/> 02-09-2025
ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)- ਮੇਅਰ ਸੁਮਨ ਬਾਹਮਣੀ ਟਵਿਨ ਸਿਟੀ ਦੇ ਵਿਕਾਸ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਸ਼ਹਿਰ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਰ੍ਹਦੇ ਮੀਂਹ 'ਚ ਹੀ ਮੇਅਰ ਸੁਮਨ ਬਾਹਮਣੀ ਨੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਤੇ ਭਾਜਪਾ ਆਗੂ ਨੇਪਾਲ ਰਾਣਾ ਸਮੇਤ ਨਗਰ ਨਿਗਮ ਦੇ 3 ਵਾਰਡਾਂ 'ਚ 189.32 ਲੱਖ ਰੁ. ਦੀ ਲਾਗਤ ਵਾਲੇ ਪੰਜ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਤੇ ਮੇਅਰ ਸੁਮਨ ਬਾਹਮਣੀ ਨੇ ਵਾਰਡ ਨੰਬਰ 15 'ਚ ਕੌਂਸਲਰ ਮਨੂ ਸਿੰਗਲਾ ਦੀ ਮੌਜੂਦਗੀ 'ਚ 81 ਲੱਖ 13 ਹਜ਼ਾਰ ਰੁ. ਦੇ ਵਿਕਾਸ ਕਾਰਜਾਂ ਤੇ ਵਾਰਡ ਨੰਬਰ 11 'ਚ 18.90 ਲੱਖ ਰੁ. ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵਾਰਡ ਕੌਂਸਲਰ ਸੰਤੋਸ਼ ਦੀ ਮੌਜੂਦਗੀ 'ਚ ਰੱਖਿਆ | ਇਸੇ ਤਰ੍ਹਾਂ ਮੇਅਰ ਸੁਮਨ ਬਾਹਮਣੀ ਤੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਪੁੱਤਰ ਅਤੇ ਭਾਜਪਾ ਆਗੂ ਨੇਪਾਲ ਰਾਣਾ ਨੇ ਵਾਰਡ ਨੰ. 18 ਦੇ ਔਰੰਗਾਬਾਦ 'ਚ 73.32 ਲੱਖ ਰੁ ਅਤੇ ਮੰਡੇਬਰ 'ਚ 15.97 ਲੱਖ ਰੁ. ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਕੌਂਸਲਰ ਉੱਜਵਲ ਸਿੰਘ ਠਾਕੁਰ ਦੀ ਮੌਜੂਦਗੀ 'ਚ ਰੱਖਿਆ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਸੰਬੰਧਤ ਕੌਂਸਲਰਾਂ ਤੇ ਨਿਗਮ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਤੇ ਨਿਯਮਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਦੇ ਲਾਜਪਤ ਨਗਰ 'ਚ ਜਗਦੀਸ਼ ਬਾਵਾ ਦੇ ਘਰ ਤੋਂ ਗੋਇਲ ਅੱਟਾ ਚੱਕੀ ਤੱਕ ਤੇ ਹਨੂੰਮਾਨ ਗੇਟ ਤੋਂ ਵਾਲਮੀਕਿ ਦੁਆਰ ਤੱਕ 46.66 ਲੱਖ ਰੁ. ਦੀ ਲਾਗਤ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾਣਗੀਆਂ | ਇਸ ਦੇ ਨਾਲ ਹੀ ਲਾਜਪਤ ਨਗਰ 'ਚ ਦੁਰਗਾਦਾਸ ਅਕਾਊਾਟੈਂਟ ਦੇ ਘਰ ਤੋਂ ਹਰੀਓਮ ਹਰਜਾਈ ਦੇ ਘਰ ਤੱਕ 34.47 ਲੱਖ ਰੁ. ਦੀ ਲਾਗਤ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾਣਗੀਆਂ ਅਤੇ 13 ਛੋਟੀਆਂ ਨਾਲੀਆਂ ਬਣਾਈਆਂ ਜਾਣਗੀਆਂ | ਇਸੇ ਤਰ੍ਹਾਂ ਵਾਰਡ ਨੰਬਰ 11 ਦੇ ਪਿੰਡ ਗਧੌਲੀ 'ਚ 18.90 ਲੱਖ ਰੁ.ਦੀ ਲਾਗਤ ਨਾਲ ਇਕ ਧਰਮਸ਼ਾਲਾ ਬਣਾਈ ਜਾਵੇਗੀ | ਮੇਅਰ ਨੇ ਕਿਹਾ ਕਿ ਵਾਰਡ ਨੰ. 18 ਦੇ ਔਰੰਗਾਬਾਦ 'ਚ 73.32 ਲੱਖ ਰੁ. ਦੀ ਲਾਗਤ ਨਾਲ ਵੱਖ-ਵੱਖ ਗਲੀਆਂ, ਨਾਲੀਆਂ, ਸ਼ਮਸ਼ਾਨਘਾਟ ਦੀਆਂ ਚਾਰਦੀਵਾਰੀਆਂ ਤੇ ਸੜਕਾਂ ਬਣਾਈਆਂ ਜਾਣਗੀਆਂ, ਜਦਕਿ ਪਿੰਡ ਮੰਡੇਬਰ 'ਚ ਮੁੱਖ ਸੜਕ ਤੋਂ ਲੈ ਕੇ ਈਸ਼ਾਮ ਸਿੰਘ ਦੇ ਘਰ ਤੱਕ 15.97 ਲੱਖ ਰੁ. ਦੀ ਲਾਗਤ ਨਾਲ ਸੜਕਾਂ ਤੇ ਨਾਲੀਆਂ ਬਣਾਈਆਂ ਜਾਣਗੀਆਂ | ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਨਗਰ ਨਿਗਮ ਦੇ ਹਰ ਵਾਰਡ ਦੇ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ | ਇਸੇ ਦੌਰਾਨ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਖੇਤਰ 'ਚ ਕਰੋੜਾਂ ਰੁ. ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਹਰ ਵਾਰਡ 'ਚ ਗਲੀਆਂ ਅਤੇ ਨਾਲੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਆਸਾਨ ਰਸਤਾ ਮਿਲ ਸਕੇ ਤੇ ਗੰਦੇ ਪਾਣੀ ਦੀ ਨਿਕਾਸੀ ਹੋ ਸਕੇ | ਇਸੇ ਦੌਰਾਨ ਭਾਜਪਾ ਆਗੂ ਨੇਪਾਲ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਜਨ-ਹਿੱਤ 'ਚ ਕੰਮ ਕਰ ਰਹੀ ਹੈ ਤੇ ਕਈ ਯੋਜਨਾਵਾਂ ਸ਼ੁਰੂ ਕਰਕੇ ਲੋੜਵੰਦਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕਿ੍ਸ਼ਨਾ ਸਿੰਗਲਾ, ਮੰਡਲ ਪ੍ਰਧਾਨ ਅਮਨ ਸੱਗੜ, ਮੰਡਲ ਪ੍ਰਧਾਨ ਸੰਧਿਆ ਰਾਵਤ, ਜਨਰਲ ਸਕੱਤਰ ਸੰਦੀਪ ਬਜਾਜ, ਮੰਡਲ ਸਕੱਤਰ ਹਰੀਓਮ ਹਰਜਾਈ, ਕਪਿਲ, ਰਾਜੇਸ਼ ਕਸ਼ੱਯਪ, ਰਾਜੇਸ਼ ਕੁਮਾਰ, ਸ੍ਰੀਕਾਂਤ, ਰਾਜੂ ਕਸ਼ੱਯਪ, ਲਾਲ ਬਹਾਦਰ, ਅਮਿਤ ਕਸ਼ੱਯਪ, ਟਿੰਕੂ, ਨਿਤਿਨ ਸਰਵਿਨ ਯਾਦਵ, ਸੁਵਿੰਧੀ ਯਾਦਵ, ਨੱਥਾ ਸਿੰਘ, ਰਾਮੇਸ਼ਵਰ, ਸੁਨੀਲ, ਚੰਦਨ, ਗੌਤਮ, ਸਤੀਸ਼ ਕਸ਼ੱਯਪ, ਸੰਜੇ, ਰਾਣਾ ਸਿੰਘ, ਰਾਜ ਕਿਰਨ, ਮੁਰਾਰੀ ਵਿਨੈ ਤੇ ਸ੍ਰੀ ਚੰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੌਸਮ ਵਿਭਾਗ ਵਲੋਂ ਅਗਲੇ 48 ਘੰਟਿਆਂ 'ਚ ਜ਼ਿਲ੍ਹੇ 'ਚ ਭਾਰੀ ਮੀਂਹ ਦੀ ਚਿਤਾਵਨੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਮਨਦੀਪ ਕੌਰ ਵਲੋਂ ਘੱਗਰ ਦਾ ਦੌਰਾ ਕਿਹਾ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
Ad Position 24
No active advertisement