ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਤ ਭਾਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ- ਸੀ.ਕੇ. ਰਾਏ <br/>

Ad Position 21
No active advertisement
ਅਜੀਤ ਡੈਸਕ 02-09-2025
ਗੂਹਲਾ ਚੀਕਾ, 1 ਸਤੰਬਰ (ਓ.ਪੀ. ਸੈਣੀ)- ਡਾਇਟ ਕੈਥਲ ਵਿਖੇ ਪੰਜਾਬੀ ਭਾਸ਼ਾ ਦੇ ਉਪਚਾਰਿਕ ਅਧਿਆਪਨ ਅਤੇ ਸਮਰੱਥਾ ਨਿਰਮਾਣ ਲਈ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ | ਸੋਮਵਾਰ ਨੂੰ ਸਿਖਲਾਈ ਦਾ ਉਦਘਾਟਨ ਕਰਦੇ ਹੋਏ, ਡੀ.ਆਈ.ਈ.ਟੀ. ਦੇ ਪਿ੍ੰਸੀਪਲ/ਸੀਨੀਅਰ ਲੈਕਚਰਾਰ ਸੀ.ਕੇ. ਰਾਏ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ, ਉਪਰੋਕਤ ਸਿਖਲਾਈ ਮੁੱਢਲੀ ਸਿੱਖਿਆ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ | ਇਸ ਸੰਬੰਧ ਵਿਚ ਸਿਖਲਾਈ ਮੂਲ ਮੰਤਰ ਦੇ ਜਾਪ ਨਾਲ ਸ਼ੁਰੂ ਹੋਈ | ਆਈ.ਐਫ.ਐਸ.ਸੀ. ਵਿੰਗ ਦੇ ਮੈਂਬਰ ਯਸ਼ਪਾਲ ਰਾਤਰਾ ਨੇ ਕਿਹਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਪ੍ਰਮਾਤਮਾ ਦਾ ਨਾਮ ਇਕ ਸਕਾਰਾਤਮਿਕ ਊਰਜਾ ਵਜੋਂ ਕੰਮ ਕਰਦਾ ਹੈ | ਆਈ.ਐਫ.ਐਸ.ਸੀ. ਇੰਚਾਰਜ ਰਾਜੀਵ ਮਲਿਕ ਨੇ ਕਿਹਾ ਕਿ ਵਿਭਾਗੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੰਜ ਦਿਨਾਂ ਭਾਸ਼ਾ ਸਿਖਲਾਈ ਕੈਂਪ ਪੰਜਾਬੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਸਿਖਲਾਈ ਦੇ ਸੀਨੀਅਰ ਮਾਸਟਰ ਟ੍ਰੇਨਰ ਪਰਮਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਸੰਬੰਧਿਤ ਹੁਨਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਦੂਜੇ ਮਾਸਟਰ ਟ੍ਰੇਨਰ ਨਿਸ਼ਾਨ ਸਿੰਘ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2023 ਅਤੇ ਰਾਸ਼ਟਰੀ ਪਾਠਕ੍ਰਮ ਢਾਂਚਾ 2023 ਵਿਚ ਪੰਜਾਬੀ ਵਿਸ਼ੇ ਦੇ ਸਥਾਨ ਅਤੇ ਭੂਮਿਕਾ ਬਾਰੇ ਦੱਸਿਆ | ਈ.ਟੀ. ਵਿੰਗ ਇੰਚਾਰਜ ਗੁਰਨਾਮ ਸਿੰਘ ਨੇ ਪੰਜ ਦਿਨਾਂ ਪੰਜਾਬੀ ਭਾਸ਼ਾ ਸਮਰੱਥਾ ਵਿਕਾਸ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ | ਮਾਸਟਰ ਟ੍ਰੇਨਰ ਅਵਤਾਰ ਸਿੰਘ ਅਤੇ ਸੁਖਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਰੇ ਪੰਜਾਬੀ ਅਧਿਆਪਕ ਵੱਖ-ਵੱਖ ਮਾਡਿਊਲਾਂ ਰਾਹੀਂ ਆਪਣੇ ਹੁਨਰ ਨੂੰ ਨਿਰਮਾਣ ਕਰਨ ਦੇ ਯੋਗ ਹੋਣਗੇ | ਇਸ ਮੌਕੇ ਬੂਟਾ ਸਿੰਘ, ਰਾਕੇਸ਼ ਕੁਮਾਰ, ਸਤੀਸ਼ ਕੁਮਾਰ, ਸਤੀਸ਼, ਬੀਰਬਲ, ਲਖਵਿੰਦਰ ਕੌਰ, ਸੁਸ਼ਮਾ, ਅਮਨਦੀਪ ਕੌਰ ਪੂਨਮ ਰਾਣੀ, ਰੀਨਾ ਰਾਣੀ, ਅੰਜੂਬਾਲਾ ਅਤੇ ਜ਼ਿਲ੍ਹੇ ਭਰ ਦੇ ਪੰਜਾਬੀ ਅਧਿਆਪਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰ-ਕਾਲਜ ਪਾਵਰਪੁਆਇੰਟ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਮੌਸਮ ਵਿਭਾਗ ਵਲੋਂ ਅਗਲੇ 48 ਘੰਟਿਆਂ 'ਚ ਜ਼ਿਲ੍ਹੇ 'ਚ ਭਾਰੀ ਮੀਂਹ ਦੀ ਚਿਤਾਵਨੀ
Ad Position 24
No active advertisement