15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲੁਕਵੇਂ ਕੈਮਰੇ ਨਾਲ ਔਰਤ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਵਾਲਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ | ਇਸ ਵਿਚ ਇਕ ਨਿੱਜੀ ਏਅਰਲਾਈਨ ਕੰਪਨੀ ਦੇ ਪਾਇਲਟ ਨੇ ਇਕ ਔਰਤ ਨਾਲ ਸ਼ਰਮਨਾਕ ਹਰਕਤ ਕੀਤੀ ਹੈ | ਇਹ ਘਟਨਾ ਦੱਖਣੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ ਦੀ ਹੈ | ਪੁਲਿਸ ਅਨੁਸਾਰ ਪਾਇਲਟ ਨੇ ਇਕ ਔਰਤ ਦੀ ਲੁਕਵੇਂ ਕੈਮਰੇ ਨਾਲ ਇਤਰਾਜ਼ਯੋਗ ਵੀਡੀਓ ਬਣਾਈ | ਦੋਸ਼ੀ ਦੀ ਪਛਾਣ 31 ਸਾਲਾ ਮੋਹਿਤ ਪਿ੍ਯਦਰਸ਼ੀ ਵਜੋਂ ਹੋਈ ਹੈ ਜੋ ਦਿੱਲੀ ਵਿਚ ਰਹਿੰਦਾ ਹੈ | ਪੀੜਤ ਔਰਤ ਵੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ ਦੀ ਰਹਿਣ ਵਾਲੀ ਹੈ | ਪੁਲਿਸ ਅਨੁਸਾਰ ਦੋਸ਼ੀ ਨੇ ਲਾਈਟਰ ਵਰਗੇ ਲੁਕਵੇਂ ਕੈਮਰੇ ਨਾਲ ਔਰਤ ਦੀ ਇਕ ਇਤਰਾਜ਼ਯੋਗ ਵੀਡੀਓ ਬਣਾਈ | ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਵਿਰੋਧ ਕੀਤਾ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਨੇ ਜਿਥੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਥੇ ਇਸ ਨੇ ਇਕ ਵਾਰ ਫਿਰ ਔਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ | ਘਟਨਾ ਵਾਲੇ ਦਿਨ ਔਰਤ ਆਮ ਵਾਂਗ ਸਾਮਾਨ ਖ਼ਰੀਦਣ ਲਈ ਸ਼ਨੀ ਬਾਜ਼ਾਰ ਗਈ | ਫਿਰ ਉਸਨੇ ਇਕ ਆਦਮੀ ਨੂੰ ਦੇਖਿਆ ਜੋ ਲਾਈਟਰ ਵਰਗੇ ਯੰਤਰ ਵੱਲ ਇਸ਼ਾਰਾ ਕਰ ਰਿਹਾ ਸੀ | ਔਰਤ ਨੂੰ ਸ਼ੱਕ ਹੋਇਆ ਕਿ ਉਸਦੀ ਗੁਪਤ ਵੀਡੀਓ ਬਣਾਈ ਜਾ ਰਹੀ ਹੈ | ਜਦੋਂ ਉਸਨੇ ਦੋਸ਼ੀ ਦੀਆਂ ਹਰਕਤਾਂ ਨੂੰ ਦੇਖਿਆ ਤਾਂ ਉਸਦੇ ਸ਼ੱਕ ਦੀ ਪੁਸ਼ਟੀ ਹੋ ਗਈ | ਇਸ ਤੋਂ ਬਾਅਦ ਔਰਤ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਰਸਮੀ ਸ਼ਿਕਾਇਤ ਦਰਜ ਕਰਵਾਈ | ਜਿਵੇਂ ਹੀ ਪੁਲਿਸ ਨੂੰ ਸ਼ਿਕਾਇਤ ਮਿਲੀ ਤਾਂ ਤੁਰੰਤ ਕਾਰਵਾਈ ਕੀਤੀ ਗਈ | ਅਜੈ ਕੁਮਾਰ ਯਾਦਵ ਐਸ.ਐਚ.ਓ. ਕਿਸ਼ਨਗੜ੍ਹ ਦੀ ਅਗਵਾਈ ਹੇਠ ਟੀਮ ਬਣਾਈ ਗਈ | ਸੀ.ਸੀ.ਟੀ.ਵੀ. ਸਮੀਖਿਆ ਅਤੇ ਲੋਕਾਂ ਤੋਂ ਪੁੱਛਗਿੱਛ ਰਾਹੀਂ ਪੁਲਿਸ ਆਖਰ ਦੋਸ਼ੀ ਪਾਇਲਟ ਤੱਕ ਪੁੱਜ ਗਈ | ਪੁੱਛਗਿੱਛ ਦੌਰਾਨ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਨਿੱਜੀ ਸੰਤੁਸ਼ਟੀ ਲਈ ਵੀਡੀਓ ਬਣਾ ਰਿਹਾ ਸੀ | ਸੂਤਰਾਂ ਅਨੁਸਾਰ ਦੋਸ਼ੀ ਪਾਇਲਟ ਅਜਿਹੀਆਂ ਔਰਤਾਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਂਦਾ ਸੀ ਜੋ ਛੋਟੇ ਕੱਪੜੇ ਜਾਂ ਸ਼ਾਰਟਸ ਪਹਿਨ ਕੇ ਬਾਜ਼ਾਰ ਜਾਂ ਮਾਲ ਵਿਚ ਆਉਂਦੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਪੰਮਾ ਨੇ ਫੈੱਡਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਲਈ 1 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ ਕਰੇ-ਰਮਨਦੀਪ ਸਿੰਘ ਸੋਨੂੰ
Ad Position 24