21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕ੍ਰਾਈਮ ਬ੍ਰਾਂਚ-2 ਦੀ ਟੀਮ ਨੇ ਗੈਂਗਸਟਰਾਂ ਲਈ ਰੇਕੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 07-09-2025
ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)- ਐਸ. ਪੀ. ਕਮਲਦੀਪ ਗੋਇਲ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਕ੍ਰਾਈਮ ਬ੍ਰਾਂਚ-2 ਦੀ ਟੀਮ ਨੇ ਬੀਤੀ 18 ਜੁਲਾਈ ਨੂੰ ਫ਼ਰਕਪੁਰ ਪੁਲਿਸ ਥਾਣੇ 'ਚ ਦਰਜ ਅਸਲ੍ਹਾ ਐਕਟ ਤੇ ਗੈਂਗਵਾਰ ਦੇ ਮਾਮਲੇ 'ਚ ਆਜ਼ਾਦ ਨਗਰ ਕਾਲੋਨੀ ਦੇ ਰਹਿਣ ਵਾਲੇ ਇਕ ਹੋਰ ਮੁਲਜ਼ਮ ਅਮਿਤ ਉਰਫ਼ ਤੋਤਾ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਹ ਮੁਲਜ਼ਮ ਨੋਨੀ ਰਾਣਾ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਗੈਂਗ ਲਈ ਰੇਕੀ ਕਰਦਾ ਹੈ | ਇਸ ਮਾਮਲੇ 'ਚ ਦੋ ਮੁਲਜ਼ਮਾਂ ਰਜਤ ਪੰਡਿਤ ਤੇ ਪ੍ਰਵੇਜ਼ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਮੁਲਜ਼ਮ ਅਮਿਤ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਅਦਾਲਤ ਵਲੋਂ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਕ੍ਰਾਈਮ ਬ੍ਰਾਂਚ-2 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਏ. ਐਸ. ਆਈ. ਅਨਿਲ ਕੁਮਾਰ ਯਮੁਨਾਨਗਰ 'ਚ ਸਰਗਰਮ ਇਨਾਮੀ ਗੈਂਗ ਤੇ ਸੰਗਠਿਤ ਅਪਰਾਧੀਆਂ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੋਨੀ ਰਾਣਾ ਤੇ ਮੋਨੂੰ ਗੁਰਜਰ ਬਦਨਾਮ ਅਪਰਾਧੀ ਹਨ ਜੋ ਕਿ ਭਗੌੜੇ ਹਨ ਅਤੇ ਵਿਦੇਸ਼ਾਂ 'ਚ ਬੈਠੇ ਹਨ | ਉਹ ਉਥੋਂ ਹੀ ਆਪਣਾ ਗੈਂਗ ਚਲਾ ਰਹੇ ਹਨ ਅਤੇ ਵੱਖ-ਵੱਖ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਦਿੰਦੇ ਹਨ ਤੇ ਫ਼ਿਰ ਆਪਣੇ ਸਾਥੀਆਂ ਰਾਹੀਂ ਪੈਸੇ ਵਸੂਲਦੇ ਹਨ | ਉਹ ਆਪਣੇ ਭਰਾ ਕਾਲਾ ਰਾਣਾ ਰਾਹੀਂ ਗੈਂਗ ਦਾ ਸੰਚਾਲਨ ਕਰ ਰਿਹਾ ਹੈ, ਜੋ ਕਿ ਭੌਂਡਸੀ ਜੇਲ੍ਹ 'ਚ ਬੰਦ ਹੈ ਤੇ ਬੈਂਕ ਕਾਲੋਨੀ ਦਾ ਰਹਿਣ ਵਾਲਾ ਕੁਨਾਲ ਹਰਜਾਈ, ਛਛਰੌਲੀ ਨਿਵਾਸੀ ਭੂਰਾ ਠੇਕੇਦਾਰ, ਸਾਬਕਾ ਕੌਂਸਲਰ ਟਿੰਕੂ, ਪੰਜੇਟੋ ਨਿਵਾਸੀ ਸਾਹਿਲ, ਅਮਿਤ, ਰੇਲਵੇ ਕਾਲੋਨੀ ਨਿਵਾਸੀ ਰਜਤ ਪੰਡਿਤ ਤੇ ਸ਼ਾਂਤੀ ਕਾਲੋਨੀ ਨਿਵਾਸੀ ਪਰਵੇਜ਼ ਵੀ ਉਸ ਨਾਲ ਜੁੜੇ ਹੋਏ ਹਨ | ਉਹ ਇਸ ਗੈਂਗ ਨੂੰ ਭੱਜਣ 'ਚ ਮਦਦ ਕਰ ਰਹੇ ਹਨ ਤੇ ਨਾਲ ਹੀ ਵਾਹਨ ਤੇ ਹਥਿਆਰ ਮੁਹੱਈਆ ਕਰਵਾ ਰਹੇ ਹਨ | ਇਸ ਦੇ ਨਾਲ ਹੀ ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਇੰਟਰਨੈਟ ਰਾਹੀਂ ਇਸ ਗੈਂਗ ਨਾਲ ਜੁੜੇ ਹੋਏ ਹਨ | ਇਨ੍ਹਾਂ ਮੁਲਜ਼ਮਾਂ ਵਿਰੁੱਧ ਕਈ ਤਰ੍ਹਾਂ ਦੇ ਮਾਮਲੇ ਵੀ ਦਰਜ ਹਨ | 18 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਇਸ ਗੈਂਗ ਨਾਲ ਜੁੜੇ ਰਜਤ ਪੰਡਿਤ ਤੇ ਪ੍ਰਵੇਜ਼ ਸੁਧੈਲ ਰੋਡ ਤੋਂ ਕਿਸੇ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਣਗੇ | ਇਸ ਜਾਣਕਾਰੀ ਦੇ ਆਧਾਰ 'ਤੇ ਟੀਮ ਨੇ ਨਾਕਾਬੰਦੀ ਕਰਕੇ ਦੋਵਾਂ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਉਨ੍ਹਾਂ ਵਿਰੁੱਧ ਗੈਂਗਵਾਰ ਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਅਮਿਤ ਉਰਫ਼ ਤੋਤਾ ਦਾ ਨਾਂਅ ਸਾਹਮਣੇ ਆਇਆ ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਹ ਨੋਨੀ ਰਾਣਾ ਗੈਂਗ ਲਈ ਰੇਕੀ ਕਰਦਾ ਸੀ | ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬ੍ਰਹਮਦਾਸ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਡੇਰਾ ਭੂਮਣ ਸ਼ਾਹ ਦੇ ਸੇਵਾਦਾਰ <br/> ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 53ਵਾਂ ਖੂਨਦਾਨ ਮੇਲਾ ਕਰਵਾਇਆ <br/>
Ad Position 24