21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬਾਬਾ ਬ੍ਰਹਮਦਾਸ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਡੇਰਾ ਭੂਮਣ ਸ਼ਾਹ ਦੇ ਸੇਵਾਦਾਰ <br/>

Ad Position 21
No active advertisement
ਸੰਤ ਬਾਬਾ ਬ੍ਰਹਮਦਾਸ ਇੱਕ ਪਿੰਡ 'ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ | ਤਸਵੀਰ: ਪੰਨੀਵਾਲੀਆ <br/> 07-09-2025
ਸਿਰਸਾ, 6 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡੇਰਾ ਬਾਬਾ ਭੂਮਣਸ਼ਾਹ ਪਿੰਡ ਬਾਬਾ ਭੂਮਣਸ਼ਾਹ ਦੇ ਸਮੂਹ ਸੇਵਾਦਾਰ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਬ੍ਰਹਮਦਾਸ ਦੀ ਅਗਵਾਈ ਵਿੱਚ ਪੰਜਾਬ ਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ | ਡੇਰੇ ਦੇ ਸੇਵਾਦਾਰ ਸਕੱਤਰ ਐਡਵੋਕੇਟ ਵਿਨੋਦ ਨੇ ਦੱਸਿਆ ਕਿ ਬਾਬਾ ਬ੍ਰਹਮਦਾਸ ਸਿਰਸਾ ਤੇ ਫਤਿਹਾਬਾਦ ਦੇ ਨਾਲ-ਨਾਲ ਪੰਜਾਬ ਦੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ ਤੇ ਗੁਰੂਹਰਸਹਾਏ ਵਿੱਚ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਜਾਨਵਰਾਂ ਲਈ ਹਰਾ ਚਾਰਾ, ਪਾਣੀ ਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰ ਰਹੇ ਹਨ | ਡੇਰੇ ਦੇ ਸੇਵਾਦਾਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਵੀ ਪਹੁੰਚਾ ਰਹੇ ਹਨ | ਡੇਰਾ ਬਾਬਾ ਭੂਮਣਸ਼ਾਹ ਪਿੰਡ ਬਾਬਾ ਭੂਮਣਸ਼ਾਹ ਸੰਘਰ ਸਰਿਸਤਾ ਦੇ ਸੇਵਾਦਾਰ ਬਾਬਾ ਬ੍ਰਹਮਦਾਸ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਜ਼ਰੂਰੀ ਚੀਜ਼ਾਂ ਦੀਆਂ ਕਿੱਟਾਂ ਤਿਆਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਦੇ ਹੜ੍ਹ ਪੀੜਤਾਂ ਨੂੰ ਭੇਜ ਰਹੇ ਹਨ ਤੇ ਵਾਹਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ | ਬਾਬਾ ਬ੍ਰਹਮਦਾਸ ਹੜ੍ਹ ਪੀੜਤਾਂ ਦੇ ਹਰ ਪਿੰਡ ਦਾ ਦੌਰਾ ਕਰ ਰਹੇ ਹਨ, ਉਨ੍ਹਾਂ ਨਾਲ ਉਨ੍ਹਾਂ ਦੇ ਦੁੱਖ-ਦਰਦ ਸਾਂਝੇ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ | ਡੇਰਾ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਆਫ਼ਤ ਦੀ ਘੜੀ ਵਿੱਚੋਂ ਬਾਹਰ ਕੱਢਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਹਿਸਾਰ ਘੱਗਰ ਨਾਲੇ ਦੇ ਪਾੜ ਨੂੰ ਪੂਰਨ 'ਚ ਜੁਟੇ ਲੋਕ <br/> ਅਗਲੀ ਖ਼ਬਰ ਕ੍ਰਾਈਮ ਬ੍ਰਾਂਚ-2 ਦੀ ਟੀਮ ਨੇ ਗੈਂਗਸਟਰਾਂ ਲਈ ਰੇਕੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ <br/>
Ad Position 24