21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹਿਸਾਰ ਘੱਗਰ ਨਾਲੇ ਦੇ ਪਾੜ ਨੂੰ ਪੂਰਨ 'ਚ ਜੁਟੇ ਲੋਕ <br/>

Ad Position 21
No active advertisement
ਘੱਗਰ ਸੇਮ ਨਾਲੇ 'ਚ ਪਏ ਪਾੜ ਨੂੰ ਪੂਰਦੇ ਹੋਏ ਸੇਵਾਦਾਰ | ਤਸਵੀਰ: ਪੰਨੀਵਾਲੀਆ<br/> 07-09-2025

ਸਿਰਸਾ, 6 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਮੋਡੀਆ ਖੇੜਾ ਨੇੜੇ ਅੱਜ ਸਵੇਰੇ ਹਿਸਾਰ ਘੱਗਰ ਨਾਲੇ ਸੇਮਨਾਲਾ ਵਿੱਚ ਲਗਭਗ 100 ਫੁੱਟ ਲੰਬਾ ਪਾੜ ਪੈ ਗਿਆ | ਇਸ ਵੱਡੇ ਪਾੜ ਕਾਰਨ ਮੋਡੀਆ ਖੇੜਾ ਤੇ ਗੁੜੀਆ ਖੇੜਾ ਦੀਆਂ ਸੈਂਕੜੇ ਏਕੜ ਨਰਮਾ ਅਤੇ ਕਪਾਹ ਦੀਆਂ ਫਸਲਾਂ ਡੁੱਬ ਗਈਆਂ ਜਦੋਂ ਕਿ ਕਿਸਾਨਾਂ ਦੀਆਂ ਢਾਣੀਆਂ ਤੇ ਮੋਟਰਾਂ ਵੀ ਪਾਣੀ ਦੀ ਲਪੇਟ ਵਿੱਚ ਆਉਣ ਲੱਗੀਆਂ | ਪ੍ਰਸ਼ਾਸਨ ਦੇ ਸੱਦੇ 'ਤੇ ਬਲਾਕ ਸਿਰਸਾ, ਕਲਿਆਣ ਨਗਰ, ਏਲਨਾਬਾਦ, ਮਾਧੋਸਿੰਘਾਨਾ ਤੇ ਹੋਰ ਖੇਤਰਾਂ ਦੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਲਗਭਗ 500 ਸੇਵਾਦਾਰ ਤੁਰੰਤ ਮੌਕੇ 'ਤੇ ਪਹੁੰਚੇ | ਸੇਵਾਦਾਰਾਂ ਨੇ ਮਿੱਟੀ ਦੇ ਗੱਟਿਆਂ ਨੂੰ ਭਰ ਕੇ, ਮਨੁੱਖੀ ਲੜੀ ਬਣਾ ਕੇ ਤੇ ਲੱਕੜ ਦੇ ਜਾਲਾਂ ਦੀ ਮਦਦ ਲੈ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ | ਐਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਣੀਵਾਲ ਦੇ ਪੁੱਤਰ ਸੁਮਿਤ ਬੈਣੀਵਾਲ ਵੀ ਵਲੰਟੀਅਰਾਂ ਵਿੱਚ ਪਹੁੰਚੇ ਤੇ ਉਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕੀਤੀ | ਗੁੜੀਆ ਖੇੜਾ ਦੇ ਸਰਪੰਚ ਪ੍ਰਤੀਨਿਧੀ ਆਤਮਾਰਾਮ ਭਾਟੀਆ, ਸਾਬਕਾ ਸਰਪੰਚ ਪ੍ਰਤੀਨਿਧੀ ਭਰਤ ਸਿੰਘ ਬਿਰੜਾ ਤੇ ਮੋਡੀਆ ਖੇੜਾ ਦੇ ਸਰਪੰਚ ਭਰਤ ਸਿੰਘ ਨੇ ਵੀ ਡੇਰਾ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਘਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਬਾਬਾ ਬ੍ਰਹਮਦਾਸ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਡੇਰਾ ਭੂਮਣ ਸ਼ਾਹ ਦੇ ਸੇਵਾਦਾਰ <br/>
Ad Position 24