ਕਾਲਾਂਵਾਲੀ/ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)- ਦੁਰਗਾ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਨਿਗਰਾਨੀ ਹੇਠ ਮਾਂ ਦੁਰਗਾ ਦੀ ਪਹਿਲੀ ਨਵਰਾਤਰੀ ਦੇ ਮੌਕੇ 'ਤੇ ਸ਼੍ਰੀ ਦੁਰਗਾ ਮੰਦਰ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਸ਼੍ਰੀ ਦੁਰਗਾ ਮੰਦਿਰ ਵਿੱਚ ਮਾਂ ਦੁਰਗਾ ਦੀ ਆਰਤੀ ਕੀਤੀ ਗਈ ਅਤੇ ਕੰਨਿਆ ਪੂਜਨ ਕੀਤਾ ਗਿਆ | ਮੰਦਰ ਦੇ ਪੁਜਾਰੀਆਂ ਸ਼ੰਮੀ ਸ਼ਰਮਾ ਅਤੇ ਪੰਡਿਤ ਵੀਰੇਂਦਰ ਸ਼ਰਮਾ ਨੇ ਮੰਤਰਾਂ ਦਾ ਜਾਪ ਕੀਤਾ | ਆਰਤੀ ਦੌਰਾਨ ਮੰਦਿਰ ਦੀ ਭਜਨ ਮੰਡਲੀ ਅਤੇ ਅÏਰਤਾਂ ਦੇ ਸਮੂਹ ਨੇ ਮਾ ਦੁਰਗਾ ਦੀ ਉਸਤਤ ਵਿੱਚ ਸੁੰਦਰ ਭਜਨ ਗਾਏ | ਸ਼੍ਰੀ ਪ੍ਰਾਚੀਨ ਦੁਰਗਾ ਮੰਦਰ ਸੇਵਾ ਸਮਿਤੀ ਦੇ ਮੈਂਬਰਾਂ ਪਵਨ ਬਾਗੜੀ, ਵਿੱਕੀ ਬਾਂਸਲ ਅਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਹਮੇਸ਼ਾ ਵਾਂਗ ਇਸ ਤਿਉਹਾਰ ਦੀ ਯਾਦ ਵਿੱਚ ਹਰ ਰਾਤ ਦੁਰਗਾ ਮਾਤਾ ਦਾ ਗਾਇਨ ਕੀਤਾ ਜਾਵੇਗਾ | ਇਸ ਮੌਕੇ ਕਿ੍ਸ਼ਨ ਗਰਗ ਪੱਕੇ ਵਾਲਾ, ਚਰਨਦਾਸ ਚੰਨੀ, ਰਾਜਬੀਰ ਸਿੰਘ, ਤੁਸ਼ਾਰ ਗਰਗ, ਮਨੀਸ਼ ਗੋਇਲ, ਰਿੰਕੂ ਗਰਗ, ਵਿੱਕੀ ਬਾਂਸਲ, ਸੋਨੂੰ ਗਰਗ, ਚਿੰਟੂ ਬਾਂਸਲ, ਸੋਮਦਤ ਸ਼ਰਮਾ, ਅਤੇ ਹੋਰ ਮੌਜੂਦ ਸਨ |
ਦੁਰਗਾ ਮੰਦਰ ਵਿਚ ਨਵਰਾਤਰੀ ਤਿਉਹਾਰ ਧੂਮਧਾਮ ਨਾਲ ਮਨਾਇਆ <br/>
ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਇੱਕ ਸ਼ਰਧਾਲੂ ਦਾ ਸਨਮਾਨ ਕਰਦੇ ਹੋਏ | ਤਸਵੀਰ : ਪੰਨੀਵਾਲੀਆ<br/>
24-09-2025