14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੁਲਿਸ ਥਾਣਾ ਸਦਰ ਟੋਹਾਣਾ ਨੇ ਮੋਬਾਈਲ ਚੋਰੀ ਦੇ ਮਾਮਲੇ ’ਚ ਇੱਕ ਦੋਸ਼ੀ ਕੀਤਾ ਗ੍ਰਿਫ਼ਤਾਰ

ਟੋਹਾਣਾ , 14 ਅਗਸਤ ( ਮਨਜੀਤ ਸਿੰਘ )- ਚੋਰੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਚਲਾਏ ਜਾ ਰਹੇ ਆਪ੍ਰੇਸ਼ਨ ਟ੍ਰੈਕ ਡਾਊਨ ਦੇ ਹਿੱਸੇ ਵਜੋਂ ਪੁਲਿਸ ਥਾਣਾ ਸਦਰ ਟੋਹਾਣਾ ਨੇ ਰੇਲਵੇ ਕਲੋਨੀ , ਜਾਖਲ ਦੇ ਵਸਨੀਕ ਜਗਰਾਜ ਦੇ ਪੁੱਤਰ ਸਤਬੀਰ ਕੁਮਾਰ ਨੂੰ ਮੋਬਾਈਲ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ । ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਰੈੱਡਮੀ 10 ਪ੍ਰੋ ਮੈਕਸ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ।

Ad Position 21
No active advertisement
ਪੁਲਿਸ ਥਾਣਾ ਸਦਰ ਟੋਹਾਣਾ ਦੀ ਹਿਰਾਸਤ ’ਚ ਮੋਬਾਈਲ ਚੋਰ। ਤਸਵੀਰ: ਮਨਜੀਤ ਸਿੰਘ ਟੋਹਾਣਾ 15-08-2026
ਟੋਹਾਣਾ , 14 ਅਗਸਤ ( ਮਨਜੀਤ ਸਿੰਘ )- ਚੋਰੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਚਲਾਏ ਜਾ ਰਹੇ ਆਪ੍ਰੇਸ਼ਨ ਟ੍ਰੈਕ ਡਾਊਨ ਦੇ ਹਿੱਸੇ ਵਜੋਂ ਪੁਲਿਸ ਥਾਣਾ ਸਦਰ ਟੋਹਾਣਾ ਨੇ ਰੇਲਵੇ ਕਲੋਨੀ , ਜਾਖਲ ਦੇ ਵਸਨੀਕ ਜਗਰਾਜ ਦੇ ਪੁੱਤਰ ਸਤਬੀਰ ਕੁਮਾਰ ਨੂੰ ਮੋਬਾਈਲ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ । ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਰੈੱਡਮੀ 10 ਪ੍ਰੋ ਮੈਕਸ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ । ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਪੁਲਿਸ ਥਾਣਾ ਸਦਰ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਸਾਧੂ ਰਾਮ ਨੇ ਦੱਸਿਆ ਕਿ ਜਮਾਲਪੁਰ ਸ਼ੇਖਾ ਪਿੰਡ ਦੇ ਰਹਿਣ ਵਾਲੇ ਰਣਧੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 25 ਜੁਲਾਈ , 2026 ਨੂੰ ਸ਼ਾਮ 7:50 ਵਜੇ ਦੇ ਕਰੀਬ ਉਸਦੀ ਦੁਕਾਨ ਤੋਂ ਉਸਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ । ਸ਼ਿਕਾਇਤ ਦੇ ਆਧਾਰ ‘ ਤੇ ਪੁਲਿਸ ਥਾਣਾ ਸਦਰ ਟੋਹਾਣਾ ਵਿਖੇ ਮੁਕੱਦਮਾ ਨੰਬਰ 138, ਮਿਤੀ 26.07.2026, ਆਈਪੀਸੀ ਦੀ ਧਾਰਾ 305, 331(4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਸਤਬੀਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕਰ ਲਿਆ । ਮੁਲਜ਼ਮ ਨੂੰ ਮਾਣਯੋਗ ਅਦਾਲਤ ’ ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ ।
Ad Position 22
No active advertisement
ਪਿਛਲੀ ਖ਼ਬਰ ਸਨਾਤਨ ਧਰਮ ਲਈ ਅੱਜ ਤੱਕ ਇੰਨਾ ਕੰਮ ਨਹੀਂ ਹੋਇਆ, ਜਿੰਨਾ ਭਗਵੰਤ ਮਾਨ ਸਰਕਾਰ ਨੇ ਕੀਤਾ-ਕੇਜਰੀਵਾਲ ਅਗਲੀ ਖ਼ਬਰ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ-ਕ੍ਰਿਸ਼ਨ ਕੁਮਾਰ ਬਾਵਾ
Ad Position 24