ਕੇਂਦਰੀ ਮੰਤਰੀ ਵਜੋਂ ਸਤੰਬਰ 2024 'ਚ ਮੇਰਾ ਪਹਿਲਾ 'ਵਰਲਡ ਫੂਡ ਇੰਡੀਆ' (ਡਬਲਿਊ.ਐੱਫ.ਆਈ.) ਮੇਰੇ ਲਈ ਯਾਦਗਾਰੀ ਅਨੁਭਵ ਹੋ ਨਿੱਬੜਿਆ। ਉਨ੍ਹਾਂ ਚਾਰ ਦਿਨਾਂ ਦੌਰਾਨ ਮੈਂ ਖੇਤ ਤੋਂ ਲੈ ਕੇ ਭੋਜਨ ਦੀ ਥਾਲੀ ਤੱਕ ਦੀ ਪੂਰੀ ਕਾਰਜ ਪ੍ਰਣਾਲੀ ਭਾਵ ਆਲਮੀ ਖਰੀਦਦਾਰਾਂ ਨਾਲ ਰਾਜਾਂ ਦੇ ਪੈਵੇਲੀਅਨ, ਤਕਨਾਲੋਜੀ ਦੇ ਪ੍ਰਦਰਸ਼ਨਾਂ ਦੇ ਨਾਲ-ਨਾਲ ਐੱਫ.ਪੀ.ਓ. ਅਤੇ ਐੱਸ.ਐੱਚ.ਜੀ. ਅਤੇ ਨਿਵੇਸ਼ ਐਲਾਨਾਂ ਦੇ ਨਾਲ-ਨਾਲ ਨੀਤੀਗਤ ਸੰਵਾਦ ਨੂੰ ਇਕੱਠੇ ਹੁੰਦਿਆਂ ਦੇਖਿਆ। ਇਸ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਅਨੁਸਾਰ ਭਾਰਤ ਨੂੰ ਗਲੋਬਲ ਫੂਡ ਬਾਸਕੇਟ ਬਣਾਉਣ ਦੇ ਇਕ ਰਣਨੀਤਕ ਮੰਚ ਵਜੋਂ ਡਬਲਿਊ.ਐੱਫ.ਆਈ. ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਉਸ ਅਨੁਭਵ ਨੇ 2025 ਦੀ ਰੂਪ-ਰੇਖਾ ਤਿਆਰ ਕੀਤੀ। ਫੂਡ ਪ੍ਰੋਸੈਸਿੰਗ ਯੂਨਿਟਾਂ ਦੀਆਂ ਯਾਤਰਾਵਾਂ, ਉਦਯੋਗ ਜਗਤ ਦੇ ਦਿੱਗਜਾਂ ਦੇ ਨਾਲ ਸੰਵਾਦ ਤੇ ਗਲਫਫੂਡ (7u&food-ਖਾੜੀ) ਅਤੇ ਡਬਲਿਊ.ਈ.ਐੱਫ. ਵਰਗੇ ਆਲਮੀ ਮੰਚਾਂ 'ਤੇ ਸ਼ਮੂਲੀਅਤ ਨਾਲ ਮੇਰੀ ਇਹ ਧਾਰਨਾ ਹੋਰ ਜ਼ਿਆਦਾ ਮਜ਼ਬੂਤ ਹੋਈ ਕਿ ਦੁਨੀਆ ਨੂੰ ਭਾਰਤ ਦੀ ਖੇਤੀਬਾੜੀ-ਖ਼ੁਰਾਕ ਵਿਭਿੰਨਤਾ ਅਤੇ ਸਮਰੱਥਾਵਾਂ ਨੂੰ ਦੇਖਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੈ। ਅਸੀਂ ਅਗਲੇ ਸੰਸਕਰਣ ਨੂੰ ਹੋਰ ਵੀ ਜ਼ਿਆਦਾ ਪ੍ਰਭਾਵੀ ਅਤੇ ਨਤੀਜਾ-ਮੁਖੀ ਬਣਾਉਣ, ਨਵੀਨਤਾ ਨੂੰ ਨਿਵੇਸ਼ ਵਿਚ ਬਦਲਣ ਅਤੇ ਭਾਰਤ ਨੂੰ ਭਰੋਸੇਯੋਗ ਆਲਮੀ ਖ਼ੁਰਾਕ ਕੇਂਦਰ ਦੇ ਰੂਪ ਵਿਚ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ।
ਇਸ ਇੱਛਾ ਨੂੰ ਅਨੁਕੂਲ ਨੀਤੀਗਤ ਸਥਿਤੀਆਂ ਖ਼ਾਸ ਕਰਕੇ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰਾਂ ਦੁਆਰਾ ਬਲ ਮਿਲਿਆ ਹੈ। ਜ਼ਿਆਦਾਤਰ ਪ੍ਰੋਸੈਸਡ ਫੂਡ ਪ੍ਰੋਡਕਟਸ 'ਤੇ ਪੰਜ ਜਾਂ ਜ਼ੀਰੋ ਫ਼ੀਸਦੀ ਟੈਕਸ ਲਾਏ ਜਾਣ ਸਦਕਾ ਇਨ੍ਹਾਂ ਸੁਧਾਰਾਂ ਨਾਲ ਇਸ ਖੇਤਰ ਲਈ ਇਕ ਅਨੁਕੂਲ ਮਾਹੌਲ ਤਿਆਰ ਹੋਇਆ ਹੈ।
ਇਸ ਪਿਛੋਕੜ ਨਾਲ ਅਸੀਂ 25 ਤੋਂ 28 ਸਤੰਬਰ ਤੱਕ ਡਬਲਿਊ.ਐੱਫ.ਆਈ. 2025 ਦੀ ਮੇਜ਼ਬਾਨੀ ਦੇ ਲਈ ਤਿਆਰ ਹਾਂ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਜੀ ਕਰਨਗੇ, ਇਸ ਤੋਂ ਇਸ ਖੇਤਰ ਲਈ ਸਰਕਾਰ ਦੀ ਉੱਚ ਪੱਧਰੀ ਤਰਜੀਹ ਪ੍ਰਗਟ ਹੁੰਦੀ ਹੈ। ਇਸ ਐਡੀਸ਼ਨ ਵਿਚ ਨਿਊਜ਼ੀਲੈਂਡ ਅਤੇ ਸਾਊਦੀ ਅਰਬ ਭਾਈਵਾਲ ਦੇਸ਼ ਹੋਣਗੇ, ਜਦਕਿ ਜਾਪਾਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਵੀਅਤਨਾਮ ਅਤੇ ਰੂਸ ਵੀ ਇਸ ਵਿਚ ਸ਼ਿਰਕਤ ਕਰਨਗੇ। ਸਹਿਕਾਰੀ ਸੰਘਵਾਦ ਦੀ ਇਕ ਮਜ਼ਬੂਤ ਉਦਾਹਰਨ ਪੇਸ਼ ਕਰਦੇ ਹੋਏ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੈਵੇਲੀਅਨਾਂ ਨਾਲ ਸਮਾਗਮ ਨੂੰ ਸ਼ਾਨਦਾਰ ਬਣਾਉਣਗੇ। ਡਬਲਿਊ.ਐੱਫ.ਆਈ. ਮੁੱਖ ਪ੍ਰਦਰਸ਼ਨੀਆਂ ਅਤੇ 'ਬੀ2ਬੀ' ਮੰਚਾਂ ਦੇ ਨਾਲ ਹੀ ਐੱਫ.ਐੱਸ.ਐੱਸ.ਏ.ਆਈ. (6SS19) ਦੁਆਰਾ ਤੀਜੀ ਗਲੋਬਲ ਫੂਡ ਰੈਗੂਲੇਟਰਜ਼ ਸਮਿਟ ਅਤੇ ਐੱਸ.ਈ.ਏ.ਆਈ. (S519) ਦੁਆਰਾ 24ਵੇਂ ਇੰਡੀਆ ਇੰਟਰਨੈਸ਼ਨਲ ਸੀਫੂਡ ਸ਼ੋਅ ਦੀ ਮੇਜ਼ਬਾਨੀ ਕਰੇਗਾ।
ਡਬਲਿਊ.ਐੱਫ.ਆਈ. ਪੂਰੀ ਤਰ੍ਹਾਂ ਸਰਕਾਰੀ ਪ੍ਰਣਾਲੀ ਦੀ ਸ਼ਕਤੀ ਨਾਲ ਸੰਚਾਲਿਤ ਹੁੰਦਾ ਹੈ। ਜਿੱਥੇ ਇਕ ਪਾਸੇ ਸਾਡਾ ਮੰਤਰਾਲਾ ਅਗਵਾਈ ਕਰਦਾ ਹੈ, ਉੱਥੇ ਹੀ ਅਸੀਂ ਕੀਮਤ ਲੜੀ (ਵੈਲਿਊ ਚੇਨ) ਦੇ ਸਾਰੇ ਮੰਤਰਾਲਿਆਂ ਜਿਵੇਂ ਪਸ਼ੂ ਪਾਲਣ ਤੇ ਡੇਅਰੀ, ਮੱਛੀ ਪਾਲਣ, ਵਣਜ, ਡੀ.ਪੀ.ਆਈ.ਆਈ.ਟੀ., ਖੇਤੀਬਾੜੀ ਤੇ ਕਿਸਾਨ ਭਲਾਈ, ਸਿਹਤ ਤੇ ਪਰਿਵਾਰ ਭਲਾਈ, ਆਯੂਸ਼, ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਅਤੇ ਉਨ੍ਹਾਂ ਦੇ ਅਧੀਨ ਏਜੰਸੀਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦੇ ਹਨ।
ਡਬਲਿਊ.ਐੱਫ.ਆਈ. ਦਾ ਏਜੰਡਾ ਪੰਜ ਮੁੱਖ ਥੰਮ੍ਹਾਂ ਸਥਿਰਤਾ ਤੇ ਨੈੱਟ-ਜ਼ੀਰੋ ਫੂਡ ਪ੍ਰੋਸੈਸਿੰਗ, ਭਾਰਤ ਇਕ ਗਲੋਬਲ ਫੂਡ ਪ੍ਰੋਸੈਸਿੰਗ ਹੱਬ ਵਜੋਂ, ਫੂਡ ਪ੍ਰੋਸੈਸਿੰਗ, ਉਤਪਾਦ ਤੇ ਪੈਕੇਜਿੰਗ ਤਕਨਾਲੋਜੀਆਂ 'ਚ ਮੋਹਰੀ, ਪੋਸ਼ਣ ਤੇ ਸਿਹਤ ਲਈ ਪ੍ਰੋਸੈਸਡ ਫੂਡ, ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇਣ ਵਾਲੇ ਪਸ਼ੂਧਨ ਅਤੇ ਸਮੁੰਦਰੀ ਉਤਪਾਦ 'ਤੇ ਆਧਾਰਿਤ ਹੈ।
ਡਬਲਿਊ.ਐੱਫ.ਆਈ. ਦੀ ਭਰੋਸੇਯੋਗਤਾ ਇਸ ਦੀ ਕੰਮ ਦੇ ਪ੍ਰਦਰਸ਼ਨ 'ਤੇ ਆਧਾਰਿਤ ਹੈ। 2017 'ਚ ਇਸ ਨੇ 38,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹਾਸਲ ਕੀਤਾ ਹੈ। 2024 ਦੇ ਐਡੀਸ਼ਨ ਵਿਚ 1,500 ਤੋਂ ਵੱਧ ਪ੍ਰਦਰਸ਼ਕ ਅਤੇ 20 ਦੇਸ਼ਾਂ ਦੇ ਪਵੇਲੀਅਨ ਸ਼ਾਮਿਲ ਹੋਏ ਸਨ, ਜਿਸ ਨਾਲ 9.3 ਕਰੋੜ ਡਾਲਰ ਦੇ ਵਪਾਰਕ ਆਰਡਰ ਮਿਲੇ, 50 ਤੋਂ ਵੱਧ ਨਵੀਆਂ ਪ੍ਰੋਸੈਸਿੰਗ ਯੂਨਿਟਾਂ ਦਾ ਉਦਘਾਟਨ ਕੀਤਾ ਗਿਆ, 25,000 ਸੂਖਮ-ਉੱਦਮਾਂ ਨੂੰ ਸਬਸਿਡੀ ਦਿੱਤੀ ਗਈ ਅਤੇ 245 ਕਰੋੜ ਦੇ ਸ਼ੁਰੂਆਤੀ ਨਿਵੇਸ਼ ਨਾਲ 70,000 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਮਦਦ ਮਿਲੀ। ਡਬਲਿਊ.ਐੱਫ.ਆਈ. ਪ੍ਰਦਰਸ਼ਨੀ ਲਈ ਬੁਕ ਕੀਤਾ ਗਿਆ ਕੁੱਲ ਖੇਤਰ 43 ਫ਼ੀਸਦੀ ਵਧ ਕੇ ਇਸ ਸਾਲ 70,000 ਵਰਗ ਮੀਟਰ ਤੋਂ ਵਧ ਕੇ 1 ਲੱਖ ਵਰਗ ਮੀਟਰ ਹੋ ਗਿਆ ਹੈ।
ਵਰਲਡ ਫੂਡ ਇੰਡੀਆ 2025 ਇਕ ਸਰਲ ਤਰਕ ਹੈ ਕਿ ਹੁਣ ਨਵੀਨਤਾ, ਨਿਵੇਸ਼ ਅਤੇ ਮਿਆਰਾਂ ਨਾਲ ਮਿਲਦੀ ਹੈ ਤਾਂ ਖ਼ੁਸ਼ਹਾਲੀ ਆਪਣੇ-ਆਪ ਆਉਂਦੀ ਹੈ, ਨੂੰ ਸਾਕਾਰ ਕਰਦਾ ਹੈ। ਇਹ ਉਹੀ ਥਾਂ ਹੈ, ਜਿੱਥੇ ਇਕ ਸਟਾਰਟਅਪ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ, ਇਕ ਐੱਸ.ਐੱਚ.ਜੀ. ਆਰਗੈਨਿਕ ਆਚਾਰ ਲਈ ਖ਼ਰੀਦਦਾਰ ਲੱਭ ਸਕਦਾ ਹੈ ਅਤੇ ਰਾਜ ਬਹੁ-ਰਾਸ਼ਟਰੀ ਪਲਾਂਟਾਂ ਨੂੰ ਆਕਰਸ਼ਿਤ ਕਰ ਸਕਦੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਭਾਰਤ ਦੀ ਖ਼ੁਰਾਕ ਵਿਭਿੰਨਤਾ ਹਰੇਕ ਆਲਮੀ ਨਿਵੇਸ਼ਕ ਲਈ ਲਾਭਦਾਇਕ ਹੈ।
ਪਾਠਕਾਂ, ਹਿਤਧਾਰਕਾਂ ਤੇ ਸ਼ੁਭਚਿੰਤਕਾਂ ਲਈ
ਵਰਲਡ ਫੂਡ ਇੰਡੀਆ 2025 ਵਿਚ ਸਾਡੇ ਨਾਲ ਜੁੜੋ ਅਤੇ ਇਸ ਗੱਲ ਦੇ ਗਵਾਹ ਬਣੋ ਕਿ ਕਿਸ ਤਰ੍ਹਾਂ ਨਾਲ 140 ਕਰੋੜ ਆਬਾਦੀ ਵਾਲਾ ਰਾਸ਼ਟਰ ਤਕਨੀਕ, ਨਵੀਨਤਾ ਤੇ ਸਮਰਪਣ ਨਾਲ 'ਖ਼ੁਸ਼ਹਾਲੀ ਲਈ ਪ੍ਰੋਸੈਸਿੰਗ' ਕਰ ਰਿਹਾ ਹੈ।
-(ਲੇਖਕ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਨ ਤੇ ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਭਵਿੱਖ ਦੇ ਖਾਣਿਆਂ ਦਾ ਅਨੰਦ ਮਾਣੋ
ਅਜੀਤ ਡੈਸਕ
24-09-2025