14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਰਾਜਪਾਲ ਹਰਿਆਣਾ ਦੀ ਜਗਾਧਰੀ ਫੇਰੀ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵਿਸ਼ੇਸ਼ ਹੁਕਮ ਜਾਰੀ

ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਹਰਿਆਣਾ ਦੇ ਰਾਜਪਾਲ ਪ੍ਰੋ . ਅਸੀਮ ਕੁਮਾਰ ਘੋਸ਼ ਦੀ ਅੱਜ ਦੀ ਜਗਾਧਰੀ ਫੇਰੀ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰੀਤੀ ਨੇ ਬੀ .

Ad Position 21
No active advertisement
ਅਜੀਤ ਡੈਸਕ 15-08-2026
ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਹਰਿਆਣਾ ਦੇ ਰਾਜਪਾਲ ਪ੍ਰੋ . ਅਸੀਮ ਕੁਮਾਰ ਘੋਸ਼ ਦੀ ਅੱਜ ਦੀ ਜਗਾਧਰੀ ਫੇਰੀ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰੀਤੀ ਨੇ ਬੀ . ਐਨ . ਐਸ . ਐਸ . 2023 ਦੀ ਧਾਰਾ 163 ਦੇ ਤਹਿਤ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ਤਹਿਤ ਹਰਿਆਣਾ ਦੇ ਰਾਜਪਾਲ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ ਯਮੁਨਾਨਗਰ ਜ਼ਿਲ੍ਹੇ ਦੇ ਪੂਰੇ ਖੇਤਰ ਨੂੰ ਨੋ - ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ । ਇਹ ਪਾਬੰਦੀ ਰਾਜਪਾਲ ਦੇ ਆਉਣ ਤੋਂ ਚਾਰ ਘੰਟੇ ਪਹਿਲਾਂ ਸਮੁੱਚੇ ਜ਼ਿਲ੍ਹੇ ਅੰਦਰ ਲਾਗੂ ਹੋਵੇਗੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਅਗਲੇ ਇਕ ਘੰਟੇ ਤੱਕ ਲਾਗੂ ਰਹੇਗੀ । ਇਸ ਤੋਂ ਇਲਾਵਾ ਜਾਰੀ ਹੁਕਮਾਂ ‘ ਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਯੂ . ਏ . ਵੀ . ਨੂੰ ਰੋਕਣ ਅਤੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੋਵੇਗਾ । ਜ਼ਿਲ੍ਹਾ ਮੈਜਿਸਟ੍ਰੇਟ ਨੇ ਐਮਰਜੈਂਸੀ ਦਾ ਹਵਾਲਾ ਦਿੰਦਿਆਂ ਇਹ ਹੁਕਮ ਜਾਰੀ ਕੀਤੇ ਹਨ , ਜਦਕਿ ਪੁਲਿਸ ਅਤੇ ਡਿਊਟੀ ‘ ਤੇ ਤਾਇਨਾਤ ਸਰਕਾਰੀ ਕਰਮਚਾਰੀਆਂ ‘ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ । ਖਾਸ ਕਰਕੇ ਹਰਿਆਣਾ ਪੁਲਿਸ ਤੇ ਫ਼ੌਜ ਆਦਿ ਦੇ ਜਵਾਨਾਂ ‘ ਤੇ ਹੁਕਮ ਲਾਗੂ ਨਹੀਂ ਹੋਵੇਗਾ । ਜ਼ਿਲ੍ਹਾ ਮੈਜਿਸਟ੍ਰੇਟ ਨੇ ਹਥਿਆਰ , ਤਲਵਾਰਾਂ ( ਸਿੱਖ ਭਾਈਚਾਰੇ ਦੇ ਪ੍ਰਤੀਕ ਕ੍ਰਿਪਾਨ ਨੂੰ ਛੱਡ ਕੇ ), ਬਰਛਾ , ਕੁਹਾੜੀ , ਭਾਲਾ , ਚਾਕੂ , ਡੰਡੇ , ਸਾਈਕਲ ਚੇਨ ਜਾਂ ਕੋਈ ਜਲਣਸ਼ੀਲ ਪਦਾਰਥ ਨਾਲ ਲੈ ਕੇ ਚੱਲਣ ‘ ਤੇ ਵੀ ਪਾਬੰਦੀ ਲਗਾਈ ਹੈ । ਉਨ੍ਹਾਂ ਆਜ਼ਾਦੀ ਦਿਵਸ ਦੇ ਜਸ਼ਨ ਵਾਲੇ ਸਥਾਨ ਦੇ ਆਲੇ - ਦੁਆਲੇ ਲਗਭਗ 500 ਮੀਟਰ ਦੇ ਖੇਤਰ ‘ ਚ ਹਥਿਆਰ ਲੈ ਕੇ ਜਾਣ ‘ ਤੇ ਵੀ ਪਾਬੰਦੀ ਲਗਾਈ ਹੈ । ਇਹ ਹੁਕਮ ਪੁਲਿਸ ਅਤੇ ਡਿਊਟੀ ‘ ਤੇ ਤਾਇਨਾਤ ਸਰਕਾਰੀ ਕਰਮਚਾਰੀਆਂ ‘ ਤੇ ਲਾਗੂ ਨਹੀਂ ਹੋਵੇਗਾ । ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ‘ ਤੇ ਬੀ . ਐਨ . ਐਸ . ਐਸ . 2023 ਦੀ ਧਾਰਾ 223 ਅਤੇ ਉਸ ਅਨੁਸਾਰ ਲਾਗੂ ਹੋਰਨਾਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਨਸ਼ੀਲੇ ਪਦਾਰਥ ਅਤੇ ਮੋਬਾਈਲ ਬਰਾਮਦ ਅਗਲੀ ਖ਼ਬਰ ਕੁਲਾਂ ’ਚ ਤਿਰੰਗਾ ਯਾਤਰਾ ਨੇ ਦਿੱਤਾ ਦੇਸ਼ ਭਗਤੀ ਦਾ ਸੰਦੇਸ਼
Ad Position 24